24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜਦੋਂ ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ’ ਯਾਤਰਾ ’ਚ ਮਾਤਮ ਛਾ ਗਿਆ ਭਾਜਪਾ ਕਾਰਕੁਨ ਦੀ ਹਾਦਸੇ ’ਚ ਮੌਤ ਮਗਰੋਂ ਪੁੱਜੇ ਲੋਕਾਂ ਨੇ ਧਾਰਿਆ ਮੌਨ

ਬੋਹਾ, 23 ਸਤੰਬਰ (ਰਮੇਸ਼ ਤਾਂਗੜੀ)- ਅੱਜ ਉਸ ਵੇਲੇ ਇੱਥੇ ਅਨਾਜ ਮੰਡੀ ਵਿਖੇ ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ’ ਯਾਤਰਾ ’ਚ ਪੁੱਜੇ ਸੈਂਕੜੇ ਲੋਕਾਂ ਨਾਲ ਖਚਾਖਚ ਭਰੇ ਪੰਡਾਲ ਵਿਚ ਯਾਤਰਾ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਭਾਰੀ ਮਾਤਮ ਛਾ ਗਿਆ ਜਦੋਂ ਪੁੱਜੇ ਆਗੂਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਬੋਹਾ ਰੈਲੀ ’ਚ ਝੁਨੀਰ ਵਲੋਂ ਭਾਗ ਲੈਣ ਲਈ ਪੁੱਜ ਰਹੇ ਭਾਜਪਾ ਯੂਥ ਕਾਰਕੁਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਮੌਕੇ ’ਤੇ ਇਕ ਯੂਥ ਕਾਰਕੁਨ ਦੀ ਮੌਤ ਹੋ ਗਈ ਹੈ, ਜਿਸ ’ਤੇ ਸਾਰਾ ਕਾਫ਼ਲਾ ਪਿੰਡ ਮਲਕੋਂ ਕੋਲ ਰੁਕ ਗਿਆ ਅਤੇ ਪੁੱਜ ਰਹੇ ਆਗੂਆਂ ਨੇ ਇਹ ਦੁਖਦਾਇਕ ਖ਼ਬਰ ਬੋਹਾ ਤੋਂ ਰਸੀਵ ਕਰਨ ਗਏ ਭਾਜਪਾ ਕਾਰਕੁਨਾਂ ਨੂੰ ਦੱਸੀ । ਮੰਚ ਤੋਂ ਰੈਲੀ ਇੰਚਾਰਜ ਬਲਵਿੰਦਰ ਸਿੰਘ ਹਾਕਮਵਾਲਾ, ਗਗਨਦੀਪ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਨੇ ਦੱਸਿਆ ਕਿ ਇਸ ਘਟਨਾ ਕਾਰਨ ਪਾਰਟੀ ਵਲੋਂ ਅੱਜ ਸਾਰੇ ਰੁਝੇਵੇਂ ਰੱਦ ਦਿੱਤੇ ਗਏ ਹਨ, ਜਿਸ ਮੌਕੇ ਹਾਜ਼ਰੀਨ ਵਲੋਂ 2 ਮਿੰਟ ਦਾ ਮੌਨ ਧਾਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ।

ਅਜੀਤ ਡੈਸਕ 24-09-2026
ਬੋਹਾ, 23 ਸਤੰਬਰ (ਰਮੇਸ਼ ਤਾਂਗੜੀ)- ਅੱਜ ਉਸ ਵੇਲੇ ਇੱਥੇ ਅਨਾਜ ਮੰਡੀ ਵਿਖੇ ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ’ ਯਾਤਰਾ ’ਚ ਪੁੱਜੇ ਸੈਂਕੜੇ ਲੋਕਾਂ ਨਾਲ ਖਚਾਖਚ ਭਰੇ ਪੰਡਾਲ ਵਿਚ ਯਾਤਰਾ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਭਾਰੀ ਮਾਤਮ ਛਾ ਗਿਆ ਜਦੋਂ ਪੁੱਜੇ ਆਗੂਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਬੋਹਾ ਰੈਲੀ ’ਚ ਝੁਨੀਰ ਵਲੋਂ ਭਾਗ ਲੈਣ ਲਈ ਪੁੱਜ ਰਹੇ ਭਾਜਪਾ ਯੂਥ ਕਾਰਕੁਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਮੌਕੇ ’ਤੇ ਇਕ ਯੂਥ ਕਾਰਕੁਨ ਦੀ ਮੌਤ ਹੋ ਗਈ ਹੈ, ਜਿਸ ’ਤੇ ਸਾਰਾ ਕਾਫ਼ਲਾ ਪਿੰਡ ਮਲਕੋਂ ਕੋਲ ਰੁਕ ਗਿਆ ਅਤੇ ਪੁੱਜ ਰਹੇ ਆਗੂਆਂ ਨੇ ਇਹ ਦੁਖਦਾਇਕ ਖ਼ਬਰ ਬੋਹਾ ਤੋਂ ਰਸੀਵ ਕਰਨ ਗਏ ਭਾਜਪਾ ਕਾਰਕੁਨਾਂ ਨੂੰ ਦੱਸੀ । ਮੰਚ ਤੋਂ ਰੈਲੀ ਇੰਚਾਰਜ ਬਲਵਿੰਦਰ ਸਿੰਘ ਹਾਕਮਵਾਲਾ, ਗਗਨਦੀਪ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਨੇ ਦੱਸਿਆ ਕਿ ਇਸ ਘਟਨਾ ਕਾਰਨ ਪਾਰਟੀ ਵਲੋਂ ਅੱਜ ਸਾਰੇ ਰੁਝੇਵੇਂ ਰੱਦ ਦਿੱਤੇ ਗਏ ਹਨ, ਜਿਸ ਮੌਕੇ ਹਾਜ਼ਰੀਨ ਵਲੋਂ 2 ਮਿੰਟ ਦਾ ਮੌਨ ਧਾਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਾਕਾ ਸਿੰਘ ਅਮਰਿੰਦਰ ਸਿੰਘ ਦਾਤੇਵਾਸ ਰੈਲੀ ਇੰਚਾਰਜ, ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਬਿਕਰਮਜੀਤ ਸਾਹਨੀ ਰਾਜ ਸਭਾ ਮੈਂਬਰ, ਐਚ.ਐਚ. ਫੂਲਕਾ, ਬੰਸਰੀ ਸਵਰਾਜ ਐਮ.ਪੀ., ਕਿਲਮ ਸੋਢੀ, ਅਨਿਲ ਸਾਹਨੇ, ਚਰਨਜੀਤ ਬਗੜ, ਹਰਦੀਪ ਸਿੰਘ ਰਿਉਂਦ ਪ੍ਰਧਾਨ, ਸੋਨੀ ਮੰਘਾਣੀਆਂ, ਰਾਹੁਲ ਗੋਇਲ, ਮਾ: ਗੁਰਲਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਟਵਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਅਗਲੀ ਖ਼ਬਰ ਵਿਧਾਇਕ ਅਤੇ ਸੰਸਦ ਮੈਂਬਰ ਘੱਟ ਗਿਣਤੀਆਂ ਦੇ ਮੁੱਦਿਆਂ ਪ੍ਰਤੀ ਗੰਭੀਰ ਨਹੀਂ- ਲਾਰੈਂਸ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।