15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਧਾਇਕ ਬੁੱਧ ਰਾਮ ਨੇ ਪੰਚਾਇਤਾਂ ਨੂੰ 5-5 ਲੱਖ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਵੰਡੇ

ਅਜੀਤ ਡੈਸਕ 15-02-2026
ਬੁਢਲਾਡਾ, 14 ਫਰਵਰੀ (ਸੁਨੀਲ ਮਨਚੰਦਾ)- ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਪੜਾਅ ਵਾਰ ਵਿਕਾਸ ਕਾਰਜ ਪੂਰੇ ਕਰ ਰਹੀ ਹੈ | ਇਹ ਪ੍ਰਗਟਾਵਾ ਇੱਥੇ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀਆਂ ਗਰਾਂਟਾਂ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਬੀਰੇਵਾਲਾ ਡੋਗਰਾ, ਚੱਕ ਅਲੀਸ਼ੇਰ, ਤਾਲਬਵਾਲਾ, ਸਸਪਾਲੀ ਅਤੇ ਖੀਵਾ ਮੀਹਾਂ ਸਿੰਘ ਵਾਲਾ ਨੂੰ ਉਕਤ ਰਾਸ਼ੀ ਦੀ ਗਰਾਂਟ ਜਾਰੀ ਕੀਤੀ ਗਈ ਹੈ¢ ਵਿਧਾਇਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 5 ਪਿੰਡ ਰਾਮਗੜ੍ਹ, ਦਰੀਆਪੁਰ ਕਲਾਂ, ਜੁਗਲਾਣ, ਗੁਰਨੇ ਖ਼ੁਰਦ ਅਤੇ ਅਚਾਨਕ ਨੂੰ ਵੀ ਪੰਜ-ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ¢ ਇਸ ਮÏਕੇ ਬਿਕਰਮਜੀਤ ਸਿੰਘ ਸਰਪੰਚ ਸਸਪਾਲੀ, ਸਰੋਜਪਾਲ ਕÏਰ ਸਰਪੰਚ ਬੀਰੇਵਾਲਾ ਡੋਗਰਾ, ਬਿੰਦਰ ਸਿੰਘ ਨੰਬਰਦਾਰ ਬੀਰੇਵਾਲਾ ਡੋਗਰਾ, ਬੱਲਮ ਸਿੰਘ ਸਰਪੰਚ ਚੱਕ ਅਲੀਸ਼ੇਰ, ਸਰਪੰਚ ਤਾਲਬਵਾਲਾ ਅਤੇ ਨਿਰਮਲ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਚੇਤਨਾ ਪਰਖ ਪ੍ਰੀਖਿਆ 'ਚੋਂ ਮੋਹਦੀਪ ਕੌਰ ਨੇ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਚ ਦੋ ਆਧੁਨਿਕ ਖੋਜ ਲੈਬੋਰਟਰੀਆਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।