15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

'ਚੇਤਨਾ ਪਰਖ ਪ੍ਰੀਖਿਆ 'ਚੋਂ ਮੋਹਦੀਪ ਕੌਰ ਨੇ ਪਹਿਲਾ ਸਥਾਨ ਮੱਲਿਆ

ਅਜੀਤ ਡੈਸਕ 15-02-2026
ਬਰੇਟਾ, 14 ਫਰਵਰੀ (ਜੀਵਨ ਸ਼ਰਮਾ)- ਤਰਕਸ਼ੀਲ ਸੁਸਾਇਟੀ ਇਕਾਈ ਕੁੱਲਰੀਆਂ ਵਲੋਂ ਜ਼ੋਨ ਮਾਨਸਾ ਅਧੀਨ ਕਰਵਾਈ ਗਈ ਚੇਤਨਾ ਪਰਖ ਪ੍ਰੀਖਿਆ 2025-26 'ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੀ ਵਿਦਿਆਰਥਣ ਮੋਹਦੀਪ ਕੌਰ ਕਲਾਸ ਛੇਵੀਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਨੀਅਰ ਵਿੰਗ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਸੁਸਾਇਟੀ ਵਲੋਂ ਮੋਹਦੀਪ ਕੌਰ ਨੂੰ ਮਾਨਸਾ ਵਿਖੇ ਹੋਏ ਸਾਲਾਨਾ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸੰਤੋਖ ਕੁਮਾਰ ਨੇ ਇਕਾਈ ਕੁੱਲਰੀਆਂ ਦੇ ਪ੍ਰਧਾਨ ਦਰਸ਼ਨ ਆਜ਼ਾਦ, ਅਮਨ ਕੁੱਲਰੀਆਂ, ਜਸਵੀਰ ਸਿੰਘ ਰੰਘੜਿਆਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ ਡੀ.ਪੀ. ਅਮਰਜੀਤ ਸਿੰਘ, ਪਰਮੇਸ਼ਰ ਸਿੰਘ ਧਰਮਪੁਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕ੍ਰਿਕਟ ਟੂਰਨਾਮੈਂਟ 'ਚ ਸਾਈ ਕਲੱਬ ਪਟਿਆਲਾ ਨੇ ਖ਼ਾਲਸਾ ਕਲੱਬ ਮਾਨਸਾ ਨੂੰ ਹਰਾਇਆ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਪੰਚਾਇਤਾਂ ਨੂੰ 5-5 ਲੱਖ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।