15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਕ੍ਰਿਕਟ ਟੂਰਨਾਮੈਂਟ 'ਚ ਸਾਈ ਕਲੱਬ ਪਟਿਆਲਾ ਨੇ ਖ਼ਾਲਸਾ ਕਲੱਬ ਮਾਨਸਾ ਨੂੰ ਹਰਾਇਆ

ਅਜੀਤ ਡੈਸਕ 15-02-2026
ਮਾਨਸਾ, 14 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਸਥਾਨਕ ਖ਼ਾਲਸਾ ਹਾਈ ਸਕੂਲ ਦੇ ਖੇਡ ਸਟੇਡੀਅਮ 'ਚ ਕਰਵਾਏ ਜਾ ਰਹੇ ਕਿ੍ਕਟ ਮੁਕਾਬਲਿਆਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਰੁਚਿਤ ਹੋਣ | ਉਨ੍ਹਾਂ ਦਾਅਵਾ ਕੀਤਾ ਕਿ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਪੰਜਾਬ 'ਚ ਖੇਡ ਸੱਭਿਆਚਾਰ ਵਧੇਰੇ ਵਿਕਸਿਤ ਹੋਇਆ ਹੈ | ਇਸੇ ਦੌਰਾਨ ਖ਼ਾਲਸਾ ਕਲੱਬ ਮਾਨਸਾ ਅਤੇ ਪਟਿਆਲਾ ਸਾਈ ਕਲੱਬ ਵਿਚਕਾਰ ਸਖ਼ਤ ਮੁਕਾਬਲਾ ਹੋਇਆ¢ ਪਟਿਆਲਾ ਸਾਈ ਕਲੱਬ ਨੇ ਮੈਚ 6 ਵਿਕਟ ਨਾਲ ਜਿੱਤਿਆ¢ ਅਨਕਿਤ ਚÏਧਰੀ ਨੂੰ ਮੈਨ ਆਫ਼ ਦ ਮੈਚ ਐਵਾਰਡ ਦਿੱਤਾ ਗਿਆ¢ ਕਮੈਂਟਰੀ ਅਜੇ ਕੁਮਾਰ ਜੰਮੂ, ਵਿਸ਼ਾਲ ਸ਼ਰਮਾ ਅਤੇ ਹੈਪੀ ਜਿੰਦਲ ਨੇ ਕੀਤੀ | ਇਸ ਮੌਕੇ ਜਤਿੰਦਰ ਕੁਮਾਰ ਆਗਰਾ, ਜਗਮੋਹਨ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਨ, ਵਿਨੈ ਪਾਲ ਗਿੱਲ, ਭਗਵਾਨ ਦਾਸ ਕਸਤੂਰੀ, ਗੁਰਪ੍ਰੀਤ ਸਿੰਘ ਮੋਨੀ, ਦਲਬੀਰ ਸਿੰਘ ਬਿੱਟੂ, ਅਮਰਿੰਦਰ ਸਿੰਘ, ਚਰਨਪ੍ਰੀਤ ਸਿੰਘ ਗਰੇਵਾਲ, ਰਾਜਪ੍ਰੀਤ ਸਿੰਘ ਝੱਬਰ, ਰਮਨਦੀਪ ਸਿੰਘ, ਗੋਲਡੀ ਗਾਂਧੀ, ਹਰਬੰਸ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਵਿੱਦਿਅਕ ਫੇਰਾ ਲਗਾਇਆ ਅਗਲੀ ਖ਼ਬਰ 'ਚੇਤਨਾ ਪਰਖ ਪ੍ਰੀਖਿਆ 'ਚੋਂ ਮੋਹਦੀਪ ਕੌਰ ਨੇ ਪਹਿਲਾ ਸਥਾਨ ਮੱਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।