ਬੁਢਲਾਡਾ, 14 ਫਰਵਰੀ (ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅੰਗਰੇਜ਼ੀ ਅਤੇ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਯੂਥ ਲਾਇਬਰੇਰੀ ਮਾਨਸਾ ਦਾ ਦÏਰਾ ਕੀਤਾ ਗਿਆ¢ ਵਿੱਦਿਅਕ ਫੇਰੇ ਦੀ ਅਗਵਾਈ ਕਰਦਿਆਂ ਡਾ. ਗੁਰਜਸਜੀਤ ਕÏਰ, ਡਾ. ਗੁਰਜੀਤ ਕÏਰ ਤੇ ਪ੍ਰੋ. ਸੋਨੀਆ ਨੇ ਕਿਹਾ ਕਿ ਵਿਦਿਆਰਥੀਆਂ 'ਚ ਪੁਸਤਕਾਂ ਦੀ ਰੁਚੀ ਪ੍ਰਤੀ ਵਾਧਾ ਕਰਨ ਲਈ ਵੱਖ ਵੱਖ ਲਾਇਬ੍ਰੇਰੀਆਂ ਦੇ ਵਿੱਦਿਅਕ ਦੌਰੇ ਕਰਵਾਏ ਜਾਂਦੇ ਹਨ¢ ਲਾਇਬ੍ਰੇਰੀਅਨ ਗਗਨਦੀਪ ਕÏਰ ਨੇ ਸਾਹਿਤਕ ਪੁਸਤਕਾਂ, ਪ੍ਰਤੀਯੋਗੀ ਪ੍ਰੀਖਿਆਵਾਂ ਲਈ ਸਮਗਰੀ, ਅਖ਼ਬਾਰਾਂ ਅਤੇ ਡਿਜੀਟਲ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਕਿਤਾਬਾਂ ਦੀ ਵਰਗੀਕਰਨ ਪ੍ਰਣਾਲੀ ਅਤੇ ਮੈਂਬਰਸ਼ਿਪ ਲੈਣ ਦੀ ਪ੍ਰਕਿਰਿਆ ਵੀ ਸਮਝਾਈ ਗਈ¢ ਵਿਦਿਆਰਥੀਆਂ ਨੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਦੀਆਂ ਪੁਸਤਕਾਂ ਅਤੇ ਸੰਦਰਭ ਗ੍ਰੰਥਾਂ ਬਾਰੇ ਜਾਣਕਾਰੀ ਹਾਸਲ ਕੀਤੀ |