ਰਾਮਾਂ ਮੰਡੀ, 14 ਫਰਵਰੀ (ਤਰਸੇਮ ਸਿੰਗਲਾ)-ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਪਿੰਡ ਜੱਜਲ ਵਿਖੇ ਸਾਲਾਨਾ ਐਥਲਾਨ ਫੈਸਟ-2026 ਹੋਇਆ | ਖੇਡ ਮੈਦਾਨ ਨੂੰ ਰੰਗ-ਬਿਰੰਗੇ ਝੰਡਿਆਂ ਨਾਲ ਸਜਾਇਆ ਗਿਆ¢ ਸਮਾਗਮ ਵਿਚ ਕੌਰ ਸਿੰਘ ਐਸ.ਐਚ.ਓ.ਰਾਮਾਂ ਮੰਡੀ ਨੇ ਮੁੱਖ ਮਹਿਮਾਨ, ਪ੍ਰਦੀਪ ਸ਼ਰਮਾ ਵੁਸ਼ੂ ਐਸੋਸੀਏਸ਼ਨ ਬਠਿੰਡਾ, ਵੰਦਨਾ ਸ਼ਰਮਾ ਅਤੇ ਪ੍ਰਕਾਸ਼ ਕੁਮਾਰ ਮਾਰਸ਼ਲ ਆਰਟਸ ਫਿਟਨੈਸ ਅਕੈਡਮੀ ਬਠਿੰਡਾ, ਕੁਲਵਿੰਦਰ ਸਿੰਘ ਗਿਆਨਾ, ਲਖਵੀਰ ਸਿੰਘ ਨੱਤ, ਹਰਬੰਸ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਸਾਬੋ, ਦਵਿੰਦਰ ਸਿੰਘ ਐਮ ਸੀ ਤਲਵੰਡੀ ਸਾਬੋ, ਰਾਜਕੁਮਾਰ, ਕੁਲਵਿੰਦਰ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਵਿਸ਼ੇਸ਼ ਮਹਮਿਾਨਾਂ ਵਜੋਂ ਸ਼ਿਰਕਤ ਕੀਤੀ¢ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਅਤੇ ਖੇਡ ਮਸ਼ਾਲ ਜਗਾ ਕੇ ਕੀਤੀ ਗਈ ਉਪਰੰਤ ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ¢ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਨਰਿੰਦਰ ਕੁਮਾਰ ਗੋਇਲ, ਰਾਜੂ ਗਰਗ, ਜੈਪਾਲ ਗਰਗ ਅਤੇ ਪਿ੍ੰਸੀਪਲ ਸੁਧਾਬਾਨੀ ਚੌਧਰੀ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ¢ ਐਥਲੈਟਕਿ ਮੀਟ ਦੌਰਾਨ 100, 200, 400, 600 ਮੀਟਰ ਅਤੇ 800 ਮੀਟਰ ਦੌੜਾਂ ਦੇ ਨਾਲ ਪੰਜਾਬ ਖੇਡਾਂ ਦੀ ਵਿਸ਼ੇਸ਼ ਦੌੜ ਵੀ ਕਰਵਾਈ ਗਈ¢ ਲੰਬਾ ਜੰਪ, ਉੱਚਾ ਜੰਪ ਅਤੇ ਟਿ੍ਪਲ ਜੰਪ ਮੁਕਾਬਲੇ ਵੀ ਕਰਵਾਏ ਗਏ¢ ਇਸ ਤੋਂ ਇਲਾਵਾ ਸ਼ਾਟ ਪੁੱਟ, ਡਿਸਕਸ ਥਰੋ, ਹੈਮਰ ਥਰੋ ਅਤੇ ਜੈਵਲਿਨ ਥਰੋ ਵਰਗੀਆਂ ਫ਼ੀਲਡ ਇਵੈਂਟਸ ਵੀ ਕਰਵਾਈਆਂ ਗਈਆਂ¢ ਰਿਲੇ ਰੇਸ ਅਤੇ ਰੱਸਾਕਸੀ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ¢ ਛੋਟੇ ਵਿਦਿਆਰਥੀਆਂ ਵਿਚਕਾਰ ਹਰਡਲ ਰੇਸ, ਜਿਗ ਜੈਗ ਰੇਸ, 50 ਮੀਟਰ ਦੌੜ ਅਤੇ ਰਿਲੇ ਰੇਸ ਕਰਵਾਈ ਗਈ¢ ਹਾਊਸ ਕੰਪੀਟੀਸ਼ਨ ਦੇ ਨਤੀਜਿਆਂ ਅਨੁਸਾਰ ਯੈਲੋ ਹਾਊਸ ਤੀਜੇ ਸਥਾਨ 'ਤੇ ਰਿਹਾ, ਬਲੂ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਗਰੀਨ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ¢ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ¢ ਅੰਤ ਵਿਚ ਅਧਿਆਪਕਾਂ ਵਿਚਕਾਰ ਵੀ ਰੱਸਾ ਕਸੀ ਅਤੇ ਦੌੜ ਮੁਕਾਬਲੇ ਕਰਵਾਏ ਗਏੇ¢