15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਰਿਟੇਲ ਕਰਿਆਨਾ ਐਸੋਸੀਏਸ਼ਨ ਸੁਨਾਮ ਦਾ 20ਵਾਂ ਸਾਲਾਨਾ ਇਜਲਾਸ 1 ਨੂੰ <br/>

ਅਜੀਤ ਡੈਸਕ 15-02-2026
ਸੁਨਾਮ ਊਧਮ ਸਿੰਘ ਵਾਲਾ, 14 ਫਰਵਰੀ (ਧਾਲੀਵਾਲ, ਭੁੱਲਰ) - ਰਿਟੇਲ ਕਰਿਆਨਾ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦਾ 20ਵਾਂ ਸਾਲਾਨਾ ਇਜਲਾਸ ਪ੍ਰਧਾਨ ਪ੍ਰਵੇਸ਼ ਕਾਂਸਲ ਦੀ ਅਗਵਾਈ ਵਿਚ ਸਥਾਨਕ ਡੇਰਾ ਬਾਬਾ ਭਗਵੰਤ ਨਾਥ ਕੰਪਲੈਕਸ ਨੇੜੇ ਰੋਜ਼ ਗਾਰਡਨ ਵਿਖੇ ਕਰਵਾਇਆ ਜਾ ਰਿਹਾ ਹੈ | ਐਸੋਸੀਏਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਅਹੂਜਾ, ਦੀਪਕ ਜਿੰਦਲ, ਹਰੀਸ਼ ਬਾਂਸਲ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਅਤੇ ਰਜਨੀਸ਼ ਗੋਇਲ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਧਾਨ ਨਰੇਸ਼ ਭੋਲਾ ਸ਼ਾਮਿਲ ਹੋਣਗੇ | ਮੁੱਖ ਸਲਾਹਕਾਰ ਅਜੇ ਜਿੰਦਲ ਮਸਤਾਨੀ ਨੇ ਦੱਸਿਆ ਕਿ ਇਜਲਾਸ ਵਿਚ ਸ਼ਹਿਰ ਦੇ 400 ਦੇ ਕਰੀਬ ਵਿਰਤਕ ਅਤੇ ਥੋਕ ਵਿਕਰੇਤਾ ਸ਼ਾਮਿਲ ਹਨ | ਅਹੂਜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਚੂਨ ਵਪਾਰੀਆਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਿਸ ਕਾਰਨ ਵਪਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੀ.ਐਸ.ਟੀ., ਭੋਜਨ ਦੇ ਨਮੂਨੇ ਇਕੱਠੇ ਕਰਨ ਅਤੇ ਹੋਰ ਕਈ ਟੈਕਸਾਂ ਜਰੀਏ ਵਪਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਮਹਿੰਗਾਈ ਆਪਣੇ ਸਿਖਰ 'ਤੇ ਪਹੁੰਚ ਗਈ ਹੈ | ਜਿਸ ਨੂੰ ਲੈ ਕੇ ਅਜਿਹੇ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਸਮਾਗਮ ਦੌਰਾਨ ਜਿੰਦਲ ਟਰੇਡਿੰਗ ਕੰਪਨੀ, ਜਾਦੂ ਟੀ, ਅਤੇ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼, ਰਾਮ ਸੰਨਜ਼ ਦੇਸੀ ਘਿਓ ਵਲੋਂ ਸਪਾਂਸਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਹਜ਼ਾਰਾਂ ਨਸ਼ੀਲੇ ਕੈਪਸੂਲਾਂ ਸਮੇਤ ਸਕੂਟਰੀ ਸਵਾਰ ਨੌਜਵਾਨ ਕਾਬੂ ਅਗਲੀ ਖ਼ਬਰ ਸਕੂਲ ਵਿਚ ਐਥਲਾਨ ਫੈਸਟ-2026 ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।