28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਾਲਵਾ ਵੈੱਲਫ਼ੇਅਰ ਕਲੱਬ ਵਲੋਂ 22 ਮਾਰਚ ਨੂੰ ਲਗਾਇਆ ਜਾਵੇਗਾ ਮੇਲਾ ਖ਼ੂਨਦਾਨੀਆਂ ਦਾ-ਅੰਮਿ੍ਤਪਾਲ ਬਰਾੜ

ਅਜੀਤ ਡੈਸਕ 02-03-2026
ਤਲਵੰਡੀ ਸਾਬੋ, 1 ਮਾਰਚ (ਰਵਜੋਤ ਸਿੰਘ ਰਾਹੀ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਲਵਾ ਵੈੱਲਫ਼ੇਅਰ ਕਲੱਬ ਤਲਵੰਡੀ ਸਾਬੋ ਦੀ ਮੀਟਿੰਗ ਕਲੱਬ ਦੇ ਸਰਪ੍ਰਸਤ ਅੰਮਿ੍ਤਪਾਲ ਬਰਾੜ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਹਰ ਸਾਲ ਦੀ ਤਰ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਵਿਖੇ ਮੇਲਾ ਖ਼ੂਨਦਾਨੀਆਂ ਦਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਸਰਪ੍ਰਸਤ ਅੰਮਿ੍ਤਪਾਲ ਬਰਾੜ ਨੇ ਦੱਸਿਆ ਕਿ ਨਗਰ ਕੌਂਸਲ ਤਲਵੰਡੀ ਸਾਬੋ ਅਤੇ ਗਾਇਕ ਹਰਦੇਵ ਮਾਹੀਨੰਗਲ ਦੇ ਸਹਿਯੋਗ ਨਾਲ 22 ਮਾਰਚ ਨੂੰ ਖ਼ਾਲਸਾ ਸਕੂਲ ਵਿਖੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਸਵੈਇੱਛਤ ਖ਼ੂਨਦਾਨ ਕੈਂਪ ਅਤੇ ਸੱਭਿਆਚਾਰਕ ਮੇਲਾ ਲਗਾਇਆ ਜਾਵੇਗਾ | ਜਿਸ ਵਿਚ ਵਿਰਾਸਤੀ ਗਾਇਕੀ, ਕਵੀਸ਼ਰੀ ਅਤੇ ਲੋਕ ਗਾਇਕਾਂ ਵਲੋਂ ਗਾਇਕੀ ਦਾ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ ਤੇ ਖ਼ੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ, ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਮੇਲੇ ਵਿਚ ਪੁਸਤਕਾਂ ਦੀ ਪ੍ਰਦਰਸ਼ਨੀ, ਤਰਕਸ਼ੀਲ ਪ੍ਰਦਰਸ਼ਨੀ, ਦੇਸੀ ਅਨਾਜਾਂ ਦੀ ਪ੍ਰਦਰਸ਼ਨੀ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ | ਉਨ੍ਹਾਂ ਅੱਗੇ ਦੱਸਿਆ ਕਿ ਮੇਲੇ ਵਿਚ ਪੰਜਾਬੀ ਲੋਕ ਗਾਇਕ ਗੁਰਬਿੰਦਰ ਬਰਾੜ, ਗੋਰਾ ਚੱਕ ਵਾਲਾ, ਟਾਈਗਰ, ਬਲਵੀਰ ਚੋਟੀਆਂ, ਗੁਰਦਾਸ ਸੰਧੂ, ਲਵਜੀਤ, ਨਵਦੀਪ ਸੰਧੂ, ਗਾਇਕ ਗੀਤਕਾਰ ਬਲਵੀਰ ਬੋਪਾਰਾਏ, ਸੰਗੀਤਕਾਰ/ਗਾਇਕ ਐਵੀ ਸਰਾਂ ਤੋਂ ਇਲਾਵਾ ਗੀਤਕਾਰ ਅਮਰਦੀਪ ਗਿੱਲ, ਭਿੰਦਰ ਡੱਬਵਾਲੀ, ਅਲਬੇਲ ਬਰਾੜ, ਪ੍ਰੀਤ ਕਾਲਝਰਾਣੀ, ਹਰਫੂਲ ਭੁੱਲਰ, ਅਵਿਨਾਸ਼ ਗੌਂਦਾਰਾ, ਸੁੱਖ ਆਮਦ, ਸਿੱਧੂ ਜੱਜਲ, ਫ਼ਿਲਮੀ ਅਦਾਕਾਰ ਰਵਿੰਦਰ ਮੰਡ ਵੀ ਹਾਜ਼ਰੀ ਲਗਾਉਣਗੇ | ਚੇਅਰਮੈਨ ਸ਼ੇਖਰ ਤਲਵੰਡੀ, ਸਕੱਤਰ ਜਗਨਦੀਪ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਇਲਾਕੇ ਦੀ ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਅਤੇ ਗੀਤਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਅਹੁਦੇਦਾਰ ਬਿਕਰਮਜੀਤ ਸਿੰਘ, ਅਰਸ਼ਦੀਪ ਗਿੱਲ, ਸੁੱਖਵਿੰਦਰ ਸਿੰਘ, ਵਿਜੈਪਾਲ ਸਿੰਘ, ਅਮਨਦੀਪ ਸਿੰਘ, ਮੀਡੀਆ ਇੰਚਾਰਜ ਸ਼ੁਭਦੀਪ ਸਿੰਘ, ਖ਼ਜ਼ਾਨਚੀ ਮਨਦੀਪ, ਪ੍ਰਧਾਨ ਗਗਨਦੀਪ ਸਿੰਘ ਅਤੇ ਪੈੱ੍ਰਸ ਸਕੱਤਰ ਵਿਕਾਸ ਸਿੰਗਲਾ ਮੌਜੂਦ ਸਨ |
ਪਿਛਲੀ ਖ਼ਬਰ ਸੁਨਹਿਰੀ ਯਾਦਾਂ ਬਿਖੇਰ ਗਿਆ ਐੱਨ. ਐੱਸ. ਮੈਮੋਰੀਅਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਅਮਿੱਟ ਯਾਦਾਂ ਛੱਡ ਗਿਆ ਮਹਿਮਾ ਸਰਜਾ ਸਕੂਲ ਦਾ ਸਾਲਾਨਾ ਸਮਾਗਮ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।