28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੁਨਹਿਰੀ ਯਾਦਾਂ ਬਿਖੇਰ ਗਿਆ ਐੱਨ. ਐੱਸ. ਮੈਮੋਰੀਅਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 02-03-2026
ਭੁੱਚੋ ਮੰਡੀ, 1 ਮਾਰਚ (ਪਰਵਿੰਦਰ ਸਿੰਘ ਜੌੜਾ)-ਸਥਾਨਕ ਐੱਨ.ਐੱਸ. ਮੈਮੋਰੀਅਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਸੁਨਹਿਰੀ ਯਾਦਾਂ ਬਿਖੇਰਦਾ ਹੋਇਆ ਸੰਪੰਨ ਹੋਇਆ | ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਰੰਗ-ਬਿਰੰਗੀਆਂ ਵੰਨਗੀਆਂ ਨੇ ਉਨ੍ਹਾਂ ਦੇ ਹੁਨਰ ਅਤੇ ਸਮਰੱਥਾ ਦੀ ਖ਼ੂਬਸੂਰਤ ਅਤੇ ਬਾ-ਕਮਾਲ ਤਸਵੀਰਕਸ਼ੀ ਕੀਤੀ | ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਨੇ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ | ਧਾਰਮਿਕ ਸ਼ਬਦ ਗਾਇਨ ਉਪਰੰਤ ਬੱਚਿਆਂ ਨੇ ਸੁਆਗਤੀ ਗੀਤ ਗਾਇਆ | ਪੇਸ਼ ਕੀਤੇ ਗਏ ਗਿੱਧੇ, ਲੁੱਡੀ ਅਤੇ ਭੰਗੜੇ ਨੇ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ | 'ਰੰਗਲਾ ਪੰਜਾਬ' ਵਿਸ਼ੇ 'ਤੇ ਕੀਤੀ ਗਈ ਪੇਸ਼ਕਾਰੀ ਸਮਾਗਮ ਦਾ ਸਿਖਰ ਹੋ ਨਿੱਬੜੀ, ਰਾਹੀਂ ਪੰਜਾਬ ਦੇ ਅਮੀਰ ਸੱਭਿਆਚਾਰ, ਸਾਂਝੀਵਾਲਤਾ, ਖੇਤੀ ਅਤੇ ਤਿੱਥ-ਤਿਉਹਾਰਾਂ ਨੂੰ ਖ਼ੂਬਸੂਰਤ ਅਤੇ ਦਿਲ-ਖਿੱਚਵੇਂ ਅੰਦਾਜ਼ ਵਿਚ ਪੇਸ਼ ਕੀਤਾ ਗਿਆ | ਨਸ਼ਾ ਮੁਕਤੀ ਅਤੇ ਬੇਟੀ ਬਚਾਓ ਵਰਗੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਸ਼ਾਨਦਾਰ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਖੇਡੇ ਗਏ ਨਾਟਕ 'ਮਾਂ-ਪਿਓ ਦਾ ਸਤਿਕਾਰ' ਨੇ ਬੱਚਿਆਂ ਦੇ ਵਿਸ਼ਾ ਗੰਭੀਰ ਹੋਣ ਦਾ ਝਲਕਾਰਾ ਪੇਸ਼ ਕਰਨ ਦੇ ਨਾਲ-ਨਾਲ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਕਰਾਇਆ | ਪਿ੍ੰਸੀਪਲ ਕੁਲਦੀਪ ਕੌਰ ਗਿੱਲ ਨੇ ਸਕੂਲ ਦੀਆਂ ਸਾਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ | ਇਸ ਮੌਕੇ ਆਰਚਰੀ ਗੇਮ 'ਚੋਂ ਸੋਨ ਤਗ਼ਮਾ ਜੇਤੂ ਵਿਦਿਆਰਥੀ ਨਵਦੀਪ ਸਿੰਘ ਸਮੇਤ ਪਿਛਲੇ ਸਾਲ ਬੋਰਡ ਪ੍ਰੀਖਿਆਵਾਂ 'ਚੋਂ ਚੰਗੇ ਅੰਕ ਲੈਣ ਅਤੇ ਖੇਡਾਂ ਸਮੇਤ ਹੋਰਨਾਂ ਖੇਤਰਾਂ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਸਕੂਲ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ ਗਈ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅੰਗਰੇਜ਼ ਸਿੰਘ ਗਿੱਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਕੌਂਸਲ ਭੁੱਚੋ ਦੇ ਪ੍ਰਧਾਨ ਜੋਨੀ ਬਾਂਸਲ, ਸਾਬਕਾ ਪ੍ਰਧਾਨ ਨਰਦੀਪ ਗਰਗ, 'ਆਪ' ਟ੍ਰੇਡ ਵਿੰਗ ਦੇ ਦਰਸ਼ਨ ਗਰਗ, ਸ਼ੁਕਲ ਮਹੇਸ਼ਵਰੀ, ਪੰਕਜ ਅਰੋੜਾ, ਰਾਜਵਿੰਦਰ ਸਿੰਘ ਰੰਗੀਲਾ, ਯਸ਼ਪਾਲ ਮਿੱਤਲ, ਮਾਤਾ ਚਿੰਤਪੁਰਨੀ ਟਰੱਸਟ ਤੋਂ ਜੋਗਿੰਦਰ ਕਾਕਾ ਅਤੇ ਮਾ. ਰਣਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ |
ਪਿਛਲੀ ਖ਼ਬਰ ਆਲੂ ਕੀਮਤਾਂ ਦੇ ਮੰਦੇ ਨੇ ਫ਼ਸਲ ਉਤਪਾਦਕਾਂ ਨੂੰ ਕੀਤਾ ਮਾਯੂਸ <br/> ਅਗਲੀ ਖ਼ਬਰ ਮਾਲਵਾ ਵੈੱਲਫ਼ੇਅਰ ਕਲੱਬ ਵਲੋਂ 22 ਮਾਰਚ ਨੂੰ ਲਗਾਇਆ ਜਾਵੇਗਾ ਮੇਲਾ ਖ਼ੂਨਦਾਨੀਆਂ ਦਾ-ਅੰਮਿ੍ਤਪਾਲ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।