27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਈਰਾਨ ਉੱਤੇ ਅਮਰੀਕੀ ਹਮਲੇ ਖ਼ਿਲਾਫ਼ ਬਠਿੰਡਾ ਸ਼ਹਿਰ ਅੰਦਰ ਰੋਸ ਮਾਰਚ <br/>

ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਬਠਿੰਡਾ ਸ਼ਹਿਰ ਅੰਦਰ ਕੀਤਾ ਜਾ ਰਿਹਾ ਵੱਡਾ ਰੋਸ ਮਾਰਚ | ਤਸਵੀਰ : ਲਵਲੀ <br/> 02-03-2026
ਬਠਿੰਡਾ, 1 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਅਮਰੀਕਾ ਅਤੇ ਇਜ਼ਰਾਇਲ ਵਲੋਂ ਈਰਾਨ ਉੱਤੇ ਕੀਤੇ ਹਮਲੇ ਖ਼ਿਲਾਫ਼ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਬਠਿੰਡਾ ਸ਼ਹਿਰ ਅੰਦਰ ਵੱਡਾ ਰੋਸ ਮਾਰਚ ਕਰਦੇ ਹੋਏ ਇਸ ਜੰਗ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਗਈ | ਇਸ ਪ੍ਰਦਰਸ਼ਨ ਤੋਂ ਪਹਿਲਾਂ ਟੀਚਰ ਹੋਮ ਬਠਿੰਡਾ ਵਿਖੇ ਇਕੱਤਰਤਾ ਕੀਤੀ ਗਈ, ਇਸ ਦੌਰਾਨ ਵੱਖ-ਵੱਖ ਤਬਕਿਆਂ ਵਲੋਂ ਭਰਵੀਂ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖ਼ਤਿਆਰ ਪੂਹਲਾ ਨੇ ਕਿਹਾ ਕਿ ਈਰਾਨ ਅਮਰੀਕੀ ਧੌਂਸ ਮੰਨਣ ਤੋਂ ਨਾਬਰ ਹੈ ਅਤੇ ਇਸ ਕਰਕੇ ਇਹ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਵਿਚ ਵੱਡਾ ਅੜਿੱਕਾ ਜਾਪ ਰਿਹਾ ਹੈ | ਤੇਲ ਭੰਡਾਰਾਂ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ਅੰਦਰ ਅਮਰੀਕਾ ਬੇਰੋਕ ਟੋਕ ਲੁੱਟ ਜਾਰੀ ਰੱਖਣਾ ਚਾਹੁੰਦਾ ਹੈ ਅਤੇ ਇਜ਼ਰਾਇਲ ਇਸ ਖੇਤਰ ਅੰਦਰ ਉਸ ਦਾ ਵੱਡਾ ਹੱਥ ਠੋਕਾ ਹੈ | ਈਰਾਨ ਦੀ ਖਮੇਨੀ ਹਕੂਮਤ ਉਨ੍ਹਾਂ ਚੁਣੀਦਾ ਹਕੂਮਤਾਂ ਵਿਚੋਂ ਸੀ, ਜਿਸ ਨੇ ਆਪਣੇ ਦੇਸ਼ਾਂ ਅੰਦਰ ਅਮਰੀਕੀ ਧੌਂਸ ਮੰਨਣ ਤੋਂ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ | ਉਨ੍ਹਾਂ ਕਿਹਾ ਕਿ ਟਰੰਪ ਹਕੂਮਤ ਪਿਛਲੇ ਲੰਬੇ ਸਮੇਂ ਤੋਂ ਇਸ ਉੱਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਨ੍ਹਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਈਰਾਨ ਡਟਿਆ ਰਿਹਾ ਹੈ | ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫ਼ੇਲ੍ਹ ਹੋ ਜਾਣ ਤੋਂ ਬਾਅਦ ਅਮਰੀਕਾ ਨੰਗੇ ਚਿੱਟੇ ਹਮਲੇ 'ਤੇ ਉੱਤਰ ਆਇਆ ਹੈ | ਹੁਣ ਉਨ੍ਹਾਂ ਨੇ ਵੱਡੀ ਪੱਧਰ ਉੱਤੇ ਹਵਾਈ ਹਮਲਿਆਂ ਨਾਲ ਇਸ ਦੇ ਚੋਟੀ ਦੇ ਆਗੂਆਂ ਨੂੰ ਮਾਰ ਕੇ ਇਸ ਦੇਸ਼ ਅੰਦਰ ਅਮਰੀਕਾ ਪੱਖੀ ਸਰਕਾਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ | ਜੰਗਬਾਜ਼ ਅਮਰੀਕਾ ਅਤੇ ਇਜ਼ਰਾਇਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ | ਇੱਕ ਸਕੂਲ ਤੇ ਹਮਲਾ ਕਰਕੇ 100 ਤੋਂ ਵਧੇਰੇ ਲੜਕੀਆਂ ਨੂੰ ਕਤਲ ਕੀਤਾ ਹੈ ਤੇ ਕੁਲ ਮਿਲਾ ਕੇ 200 ਤੋਂ ਵੱਧ ਈਰਾਨੀ ਮਾਰ ਸੁੱਟੇ ਹਨ | ਇਸ ਪ੍ਰਦਰਸ਼ਨ ਦੌਰਾਨ ਜਿੱਥੇ ਇਕੱਠ ਨੇ ਅਮਰੀਕੀ ਅਤੇ ਇਜ਼ਰਾਇਲੀ ਜੰਗਬਾਜ਼ ਹਾਕਮਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਇਹ ਜੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ | ਇਸ ਇਕੱਠ ਵਲੋਂ ਇਕ ਮਤੇ ਰਾਹੀਂ ਗੁਰਦਾਸਪੁਰ 'ਚ ਪੁਲਿਸ ਵਲੋਂ ਨੌਜਵਾਨ ਦੇ ਕੀਤੇ ਗਏ ਪੁਲਿਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ |

ਪਿਛਲੀ ਖ਼ਬਰ 'ਪੰਜਾਬ ਬਚਾਓ' ਰੈਲੀ ਦੀ ਸਫਲਤਾ ਨੂੰ ਲੈ ਕੇ ਮਲੂਕਾ ਵਲੋਂ ਸਮਰਥਕਾਂ ਦਾ ਧੰਨਵਾਦ <br/> ਅਗਲੀ ਖ਼ਬਰ ਅਮਰੀਕਾ ਅਤੇ ਇਜ਼ਰਾਈਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਬਣਾਇਆ ਨਿਸ਼ਾਨਾ-ਜਗਮੇਲ ਸਿੰਘ <br/> ਈਰਾਨ ਉੱਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।