27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

'ਪੰਜਾਬ ਬਚਾਓ' ਰੈਲੀ ਦੀ ਸਫਲਤਾ ਨੂੰ ਲੈ ਕੇ ਮਲੂਕਾ ਵਲੋਂ ਸਮਰਥਕਾਂ ਦਾ ਧੰਨਵਾਦ <br/>

ਅਜੀਤ ਡੈਸਕ 02-03-2026
ਭਗਤਾ ਭਾਈਕਾ, 1 ਮਾਰਚ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸੂਬੇ ਅੰਦਰ ਅਰੰਭ 'ਪੰਜਾਬ ਬਚਾਓ' ਰੈਲੀਆਂ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਅੰਦਰ ਹੋਈ ਰੈਲੀ ਦੌਰਾਨ ਪਿਛਲੀਆਂ ਰੈਲੀਆਂ ਦੇ ਮੁਕਾਬਲੇ ਰਿਕਾਰਡ ਤੋੜ ਇਕੱਠ ਤੋਂ ਬਾਗੋ ਬਾਗ ਹੋਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਲਕੇ ਦੇ ਅਕਾਲੀ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ | ਮਲੂਕਾ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਦੇ ਲੋਕਾਂ ਦਾ ਉਹ ਹਮੇਸ਼ਾ ਹੀ ਕਰਜ਼ਾਈ ਰਹੇ ਹਨ, ਜਦੋਂ ਵੀ ਉਹ ਆਵਾਜ਼ ਮਾਰਦੇ ਹਨ, ਤਾਂ ਹਲਕੇ ਦੇ ਲੋਕ ਉਨ੍ਹਾਂ ਦੇ ਪਹਿਲੇ ਬੋਲ 'ਤੇ ਫੁੱਲ ਚੜ੍ਹਾਉਂਦੇ ਹਨ | ਹਲਕੇ ਦੇ ਲੋਕਾਂ ਦੇ ਪਿਆਰ ਸਤਿਕਾਰ ਸਦਕਾ ਉਨ੍ਹਾਂ ਨੂੰ ਅਥਾਹ ਤਾਕਤਾਂ ਮਿਲੀਆ ਹਨ, ਜਿਸ ਨੂੰ ਉਹ ਕਿਸੇ ਵੀ ਕੀਮਤ ਉੱਪਰ ਭੁੱਲ ਨਹੀ ਸਕਦੇ | ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵਲੋਂ ਹੁਣ ਤੱਕ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਪੰਜ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਛੇਵੀਂ ਰੈਲੀ ਹਲਕਾ ਰਾਮਪੁਰਾ ਫੂਲ ਅੰਦਰ ਕੀਤੀ ਗਈ | ਇਸ ਰੈਲੀਆਂ ਦੌਰਾਨ ਹੋਏ ਇਕੱਠ ਨੇ ਉਨ੍ਹਾਂ ਦੇ ਪ੍ਰਬੰਧ ਘੱਟ ਪਾ ਦਿੱਤੇ ਹਨ | ਮਲੂਕਾ ਨੇ ਕਿਹਾ ਕਿ ਸੂਬੇ ਦੇ ਲੋਕ ਹੁਣ ਮੁੜ ਹੁਣ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਬੇਹੱਦ ਉਤਾਵਲੇ ਹਨ | ਅਕਾਲੀ ਦਲ ਪ੍ਰਤੀ ਚੁਫੇਰੇ ਚਰਚਾ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਰੈਲੀ ਦੇ ਇਕੱਠ ਤੋਂ ਬੇਹੱਦ ਖ਼ੁਸ਼ ਮਲੂਕਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਮੂਹ ਆਗੂਆਂ, ਅਹੁਦੇਦਾਰਾਂ, ਵਰਕਰਾਂ, ਸਮਰਥਕਾਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਮਲੂਕਾ ਨੇ ਹਮੇਸ਼ਾ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਆਉਣ 'ਤੇ ਅੱਜ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰਨ ਵਾਲੇ ਹਰ ਸਮਰਥਕ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਰਾਮਪੁਰਾ ਫੂਲ ਵਿਖੇ 465ਵਾਂ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਈਰਾਨ ਉੱਤੇ ਅਮਰੀਕੀ ਹਮਲੇ ਖ਼ਿਲਾਫ਼ ਬਠਿੰਡਾ ਸ਼ਹਿਰ ਅੰਦਰ ਰੋਸ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।