27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਰਾਮਪੁਰਾ ਫੂਲ ਵਿਖੇ 465ਵਾਂ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 02-03-2026
ਰਾਮਪੁਰਾ ਫੂਲ, 1 ਮਾਰਚ (ਹੇਮੰਤ ਕੁਮਾਰ ਸ਼ਰਮਾ)-ਦੋਧੀ ਯੂਨੀਅਨ ਅਤੇ ਬਲੱਡ ਡੋਂਨਰਸ ਕੌਂਸਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸਥਾਨਕ ਫਾਇਰ ਬਿ੍ਗੇਡ ਦਫ਼ਤਰ ਵਿਖੇ 465ਵਾਂ ਖ਼ੂਨਦਾਨ ਕੈਂਪ ਸਵਰਗੀ ਭੀਮ ਸਿੰਘ ਸਿੱਧੂ ਦੀ ਯਾਦ ਵਿਚ ਲਗਾਇਆ ਗਿਆ | ਜਿਸ ਵਿਚ 75 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕੈਂਪ ਦਾ ਉਦਘਾਟਨ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਇੱਕ ਅਜਿਹਾ ਸਮਾਜ ਬਣਾਉਣਾ ਚਾਹੁੰਦੇ ਹਾਂ, ਜਿੱਥੇ ਕੋਈ ਵੀ ਖ਼ੂਨ ਦੀ ਲੋੜ ਵਿਚ ਨਾ ਰਹੇ ਅਤੇ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਵੇ | ਦੋਧੀ ਯੂਨੀਅਨ ਅਤੇ ਬਲੱਡ ਡਾੋਨਰਸ ਕੌਂਸਲ ਵਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਪ੍ਰਸ਼ੰਸਾ ਕੀਤੀ | ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਰਜਿੰਦਰ ਸਿੰਘ (ਪ੍ਰਧਾਨ, ਦੋਧੀ ਡੇਅਰੀ ਯੂਨੀਅਨ ਏਕਤਾ ਪੰਜਾਬ) ਸ਼ਾਮਲ ਹੋਏ | ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਸ਼ਰਮਾ (ਹੈਪੀ) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕੈਂਪ ਵਿਚ ਡਾਕਟਰ ਪਰਮਵੀਰ ਸਿੰਘ ਦੀ ਅਗਵਾਈ ਵਾਲੀ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਦੀ ਟੀਮ ਨੇ ਪੂਰੀ ਵਿਵਸਥਾ ਸੰਭਾਲੀ | ਨਿਰਮਲਜੀਤ ਸਿੰਘ ਐੱਸਐਚਓ ਟੱਲੇਵਾਲ, ਗੁਰਪ੍ਰੀਤ ਸਿੰਘ ਮਾਹਲ ਐੱਸ.ਐੱਮ.ਓ, ਸ਼ੇਰ ਬਹਾਦਰ ਸਿੰਘ, ਲਖਵਿੰਦਰ ਸਿੰਘ ਲੱਖਾ ਪਿਪਲੀ, ਸਰਪੰਚ ਜਗਸੀਰ ਸਿੰਘ (ਢਪਾਲੀ ਖ਼ੁਰਦ), ਰਵਿੰਦਰ ਸ਼ਰਮਾ, ਬਲਵਿੰਦਰ ਸਿੰਘ (ਸਰਪੰਚ ਢਪਾਲੀ), ਰਜਨੀ ਬਾਲਾ ਕੌਂਸ਼ਲਰ, ਸੂਰਜ ਰਾਜੋਰਾ ਕੌਂਸ਼ਲਰ, ਪਿ੍ੰਸ ਨੰਦਾ ਕੌਂਸ਼ਲਰ, ਰਵਿੰਦਰ ਸਿੰਘ ਨਿੱਕਾ ਕੌਂਸ਼ਲਰ, ਕਰਨੈਲ ਸਿੰਘ ਕੌਂਸ਼ਲਰ, ਬਲਵੀਰ ਸਿੰਘ ਟੱਲਵਾਲੀ ਸਰਪੰਚ, ਚੇਤਨ ਸਿੰਘ ਮੈਂਬਰ, ਗੁਰਜੰਟ ਸਿੰਘ ਚੋਟੀਆਂ, ਅੰਗਰੇਜ਼ ਸਿੰਘ ਪਿੱਥੋ, ਜਸਵੰਤ ਸਿੰਘ ਗਿੱਲ, ਸੁਰਿੰਦਰ ਗਰਗ, ਕਮਲੇਸ਼ ਕੁਮਾਰ, ਇੰਦੂ ਬਾਲਾ, ਪਵਨ ਮਹਿਤਾ, ਪ੍ਰੀਤਮ ਸਿੰਘ ਆਰਟਿਸਟ, ਵਿਜੇ, ਬੂਟਾ ਮਹਿਰਾਜ, ਗੋਰਾ ਸੰਧੂ, ਪਰਮਜੀਤ ਸਿੰਘ ਰਾਜਗੜ੍ਹ, ਲਛਮਣ ਦਾਸ, ਬਲਜਿੰਦਰ ਸਿੰਘ, ਪਾਲ ਰਾਮ ਘੰਡਾਬੰਨਾ, ਪਰਮਜੀਤ ਸਿੰਘ ਰਾਜਗੜ, ਬਲਜਿੰਦਰ ਸਿੰਘ ਪਿ੍ੰਸੀਪਲ ਟੀਪੀਡੀ ਕਾਲਜ, ਮਨੋਹਰ ਸਿੰਘ ਅਤੇ ਸਮੂਹ ਫਾਇਰ ਬਿ੍ਗੇਡ ਸਟਾਫ਼ ਸ਼ਾਮਲ ਰਹੇ |

ਪਿਛਲੀ ਖ਼ਬਰ ਲੋਕ ਹੁਣ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਉਤਾਵਲੇ-ਗਰੇਵਾਲ <br/> ਅਗਲੀ ਖ਼ਬਰ 'ਪੰਜਾਬ ਬਚਾਓ' ਰੈਲੀ ਦੀ ਸਫਲਤਾ ਨੂੰ ਲੈ ਕੇ ਮਲੂਕਾ ਵਲੋਂ ਸਮਰਥਕਾਂ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।