29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨੰਬਰਦਾਰਾਂ ਦਾ ਵਫ਼ਦ ਮੰਗਾਂ ਸੰਬੰਧੀ ਐਸ. ਡੀ. ਐਮ. ਨੂੰ ਮਿਲਿਆ <br/>

ਅਜੀਤ ਡੈਸਕ 12-05-2026
ਸਰਦੂਲਗੜ੍ਹ, 11 ਮਈ (ਜੀ.ਐਮ. ਅਰੋੜਾ)- ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮੀਟਿੰਗ ਹੋਈ, ਜਿਸ 'ਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਨਾਂਅ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਟੋਲ ਟੈਕਸ ਫ਼ਰੀ ਕੀਤਾ ਜਾਵੇ, ਮਾਣ ਭੱਤੇ 'ਚ ਵਾਧਾ, ਸਿਹਤ ਬੀਮਾ ਤੋਂ ਇਲਾਵਾ ਸਰਕਾਰ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ 'ਚ ਨੰਬਰਦਾਰਾਂ ਨੂੰ ਸਹੂਲਤਾਂ ਦੇਣ ਦੇ ਸਾਰੇ ਵਾਅਦੇ ਪੂਰੇ ਕੀਤੇ ਜਾਣ ਅਤੇ ਅÏਰਤਾਂ ਦਾ ਸਰਟੀਫਿਕੇਟ ਬਣਾਉਣ ਸਮੇਂ ਪੇਕਿਆਂ ਤੋਂ ਨੰਬਰਦਾਰ ਵਲੋਂ ਤਸਦੀਕ ਕਰਨਾ ਬੰਦ ਕਰ ਕੇ ਦੁਬਾਰਾ ਸ਼ੁਰੂ ਕੀਤਾ ਜਾਵੇ | ਇਸ ਉਪਰੰਤ ਨੰਬਰਦਾਰਾਂ ਦੇ ਵਫ਼ਦ ਨੇ ਐਸ.ਡੀ.ਐਮ. ਨੂੰ ਮਿਲ ਕੇ ਮੰਗ ਕੀਤੀ ਕਿ ਮਾਣ ਭੱਤਾ ਲਗਾਤਾਰ ਖਾਤਿਆਂ 'ਚ ਪਾਇਆ ਜਾਵੇ, ਜਿਸ 'ਤੇ ਐਸ.ਡੀ.ਐਮ. ਨੇ ਵਿਸ਼ਵਾਸ ਦਵਾਇਆ | ਇਸ ਮੌਕੇ ਪ੍ਰੀਤਮ ਸਿੰਘ ਬਾਜੇਵਾਲਾ, ਸੁਰਜੀਤ ਸਿੰਘ ਉਲਕ, ਵਿਜੈ ਕੁਮਾਰ ਕੌੜੀ, ਭੋਲਾ ਸਿੰਘ ਸਰਦੂਲੇਵਾਲਾ, ਗਮਦੂਰ ਸਿੰਘ, ਮਹਿੰਦਰ ਸਿੰਘ ਸਰਦੂਲਗੜ੍ਹ, ਸੁਰਜੀਤ ਸਿੰਘ ਜਟਾਣਾ ਕਲਾਂ, ਪਿਆਰਾ ਸਿੰਘ ਰਣਜੀਤਗੜ੍ਹ ਬਾਂਦਰਾਂ, ਮੇਜਰ ਸਿੰਘ ਝੰਡਾ ਕਲਾਂ, ਮਨਦੀਪ ਸਿੰਘ ਸਰਦੂਲਗੜ੍ਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 3 ਵਾਰਡਾਂ ਦੀਆਂ ਸਾਂਝੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਮੰਗ <br/> ਅਗਲੀ ਖ਼ਬਰ ਪਿੰਡ ਖੈਰਾ ਖ਼ੁਰਦ ਦੇ ਸ਼ਹੀਦ ਫ਼ੌਜੀ ਨਾਇਕ ਵਿਜੈ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।