ਸਰਦੂਲਗੜ੍ਹ, 11 ਮਈ (ਜੀ.ਐਮ.ਅਰੋੜਾ)- ਭਾਰਤੀ ਫ਼ੌਜ 66 ਇੰਜੀਨੀਅਰ ਰੈਜੀਮੈਂਟ ਦੇ ਨਾਇਕ ਵਿਜੈ ਕੁਮਾਰ ਦਾ ਨੇੜਲੇ ਪਿੰਡ ਖੈਰਾ ਖ਼ੁਰਦ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ | ਉਹ ਇਨ੍ਹੀਂ ਦਿਨੀਂ ਜੋਧਪੁਰ ਵਿਖੇ ਤਾਇਨਾਤ ਸੀ | ਪਿਛਲੇ 12 ਵਰਿ੍ਹਆਂ ਤੋਂ ਦੇਸ਼ ਦੀ ਸੇਵਾ ਨਿਭਾਅ ਰਹੇ ਇਸ ਨੌਜਵਾਨ ਲੰਘੀ 9 ਮਈ ਨੂੰ ਬਿਮਾਰੀ ਦੇ ਚੱਲਦਿਆਂ ਆਰਮੀ ਹਸਪਤਾਲ ਦਿੱਲੀ ਵਿਖੇ ਦਿਹਾਂਤ ਹੋ ਗਿਆ ਸੀ | ਲੈਫ਼ਟੀਨੈਂਟ ਦੀ ਅਗਵਾਈ 'ਚ ਨਾਇਬ ਸੂਬੇਦਾਰ ਪ੍ਰੇਮ ਪ੍ਰਕਾਸ਼ ਤੇ ਫ਼ੌਜ ਦੀ ਟੁਕੜੀ ਵਲੋਂ ਹਥਿਆਰ ਉਲਟੇ ਕਰ ਕੇ ਸਲਾਮੀ ਦਿੱਤੀ ਗਈ | ਇਸ ਮੌਕੇ ਰਾਜਨੀਤਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਤੇ ਇਲਾਕੇ ਦੇ ਵਾਸੀ ਹਾਜ਼ਰ ਸਨ | ਨਾਇਕ ਵਿਜੈ ਕੁਮਾਰ ਦੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਵਿਧਵਾ ਤੇ 3 ਛੋਟੀਆਂ ਧੀਆਂ ਹਨ |