23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਐਡਵੋਕੇਟ ਸੰਜੀਵ ਲਹਿਰੀ, ਘਨਸ਼ਾਮ ਦਾਸ ਸੋਮੀ ਅਤੇ ਸ਼ਾਮ ਲਾਲ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ <br/>

ਅਜੀਤ ਡੈਸਕ 14-05-2026
ਰਾਮਾਂ ਮੰਡੀ, 13 ਮਈ (ਤਰਸੇਮ ਸਿੰਗਲਾ)- ਕਾਂਗਰਸ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਵਲੋਂ ਅੱਜ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਐਸ.ਐਸ.ਡੀ. ਧਰਮਸ਼ਾਲਾ ਰਾਮਾਂ ਮੰਡੀ ਵਿਖੇ ਵਰਕਰਾਂ ਨਾਲ ਇਕ ਭਰਵੀਂ ਮੀਟਿੰਗ ਕੀਤੀ ਗਈ ¢ ਮੀਟਿੰਗ 'ਚ ਪਾਰਟੀ ਦੇ ਹਲਕੇ ਦੇ ਆਬਜ਼ਰਬਰ ਟਹਿਲ ਸਿੰਘ ਸੰਧੂ, ਸੂਬਾ ਸਕੱਤਰ ਅਤੇ ਸਾਬਕਾ ਪੀ.ਏ. ਰਣਜੀਤ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ¢ ਇਸ ਮੌਕੇ ਐਡਵੋਕੇਟ ਸੰਜੀਵ ਲਹਿਰੀ ਆਮ ਆਦਮੀ ਪਾਰਟੀ ਛੱਡ ਕੇ, ਵਾਰਡ ਨੰਬਰ 2 ਵਿਚੋਂ ਘਨਸ਼ਾਮ ਦਾਸ ਸੋਮੀ ਭਾਜਪਾ ਛੱਡ ਕੇ ਅਤੇ ਵਾਰਡ ਨੰਬਰ 4 'ਚੋਂ ਸ਼ਾਮ ਲਾਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ ¢ ਨਵੇਂ ਸ਼ਾਮਿਲ ਹੋਏ ਵਰਕਰਾਂ ਨੂੰ ਪਾਰਟੀ ਆਗੂਆਂ ਵਲੋਂ ਪਾਰਟੀ ਦੇ ਮਫਲਰ ਭੇਟ ਕਰਕੇ ਪਾਰਟੀ ਵਲੋਂ ਬਣਦਾ ਸਨਮਾਨ ਦਿੱਤਾ ਗਿਆ ¢ ਮੀਟਿੰਗ ਦੌਰਾਨ ਨਗਰ ਚੋਣਾਂ ਲੜਣ ਦੇ ਇਛੁੱਕ ਵਰਕਰਾਂ ਵਲੋਂ ਆਪਣੀਆਂ ਦਰਖਾਸਤਾਂ ਸ੍ਰੀ ਸੰਧੂ ਨੂੰ ਸੌਂਪੀਆਂ ਗਈਆਂ ¢ ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ, ਰਮੇਸ਼ ਕੁਮਾਰ ਰਾਮਾ ਸੂਬਾ ਸਕੱਤਰ, ਦਰਸ਼ਨ ਸਿੰਘ ਸੰਧੂ ਮਾਨਵਾਲਾ ਬਲਾਕ ਪ੍ਰਧਾਨ, ਕ੍ਰਿਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਕੁਮਾਰ ਸਿੰਗਲਾ ਸ਼ਹਿਰੀ ਪ੍ਰਧਾਨ, ਮਨੋਜ਼ ਸੀਂਗੋ ਜ਼ਿਲ੍ਹਾ ਸਕੱਤਰ ਅਤੇ ਸਾਬਕਾ ਐਮ.ਸੀ., ਬੇਅੰਤ ਸਿੰਘ ਬੰਗੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਮੇਤ ਵੱਡੀ ਗਿਣਤੀ ਵਰਕਰਾਂ ਤੋਂ ਇਲਾਵਾ ਤੋਂ ਇਲਾਵਾ ਜਗਦੀਸ਼ ਰਾਏ ਬੰਗੀ, ਸੁਭਾਸ਼ ਸ਼ਰਮਾ ਬਾਘਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਫੁਲੋਖਾਰੀ, ਗੁਰਚੇਤ ਸਿੰਘ ਸਾਬਕਾ ਸਰਪੰਚ ਸੇਖੂ, ਕੁਲਦੀਪ ਸਿੰਘ ਸਾਬਕਾ ਸਰਪੰਚ ਕਮਾਲੂ, ਰਾਮ ਸਿੰਘ ਜÏੜਾ ਪ੍ਰਧਾਨ ਸਵਰਨਕਾਰ ਸੰਘ, ਵਿਕਾਸ ਬਖਤੂ, ਰਿੰਕੂ ਮੱਲਵਾਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ¢

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੂਜੀ ਬੱਸ ਰਵਾਨਾ <br/> ਅਗਲੀ ਖ਼ਬਰ ਗੋਨਿਆਣਾ ਮੰਡੀ 'ਚ ਗੰਦਗੀ ਦਾ ਕਹਿਰ ਮਿ੍ਤਕ ਦੀ ਅਰਥੀ ਨੂੰ ਵੀ ਨਹੀਂ ਮਿਲ ਰਿਹਾ ਸਾਫ਼ ਰਸਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।