26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਿਸਾਨਾਂ ਦੀਆਂ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ <br/>

ਅਜੀਤ ਡੈਸਕ 08-06-2026
ਭੁੱਚੋ ਮੰਡੀ, 7 ਜੂਨ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਚੋਰਾਂ ਵਲੋਂ ਭੁੱਚੋ ਕਲਾਂ ਦੇ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ | ਇਸ ਘਟਨਾ ਦਾ ਪਤਾ ਕਿਸਾਨਾਂ ਨੂੰ ਉਸ ਸਮੇਂ ਲੱਗਾ, ਜਦ ਉਹ ਸਵੇਰੇ ਖੇਤ ਪਹੁੰਚੇ ਅਤੇ ਡੰੂਘੇ ਟੋਏ ਪੁੱਟੇ ਦੇਖੇ | ਕਿਸਾਨ ਆਗੂ ਤੇਜਾ ਸਿੰਘ ਨੇ ਦੱਸਿਆ ਕਿ ਜਿਹੜੀਆਂ ਮੋਟਰਾਂ ਦੀਆਂ ਤਾਰਾਂ ਘੱਟ ਡੰੂਘੀਆਂ ਦੱਬੀਆਂ ਹੋਈਆਂ ਸਨ, ਉਹ ਤਾਂ ਚੋਰ ਕੱਢ ਕੇ ਲੈ ਗਏ ਅਤੇ ਜਿਹੜੀਆਂ ਤਾਰਾਂ ਜ਼ਿਆਦਾ ਡੰੂਘਾਈ 'ਤੇ ਦੱਬੀਆਂ ਹੋਈਆਂ ਸਨ, ਉਹ ਚੋਰਾਂ ਨੇ ਸਿਰੇ ਤੋਂ ਕੱਟ ਤਾਂ ਲਈਆਂ ਪ੍ਰੰਤੂ ਜ਼ਿਆਦਾ ਡੰੂਘੀਆਂ ਹੋਣ ਕਰਕੇ ਧਰਤੀ ਵਿਚੋਂ ਕੱਢ ਨਾ ਸਕੇ ਅਤੇ ਉੱਥੇ ਹੀ ਛੱਡ ਕੇ ਚਲੇ ਗਏ | ਉਨ੍ਹਾਂ ਦੱਸਿਆ ਕਿ ਜਦ ਇਸ ਦੀ ਸ਼ਿਕਾਇਤ ਦੇਣ ਲਈ ਪੁਲਿਸ ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੌਕਾ ਦੇਖਣ ਤੋਂ ਬਾਅਦ ਸ਼ਿਕਾਇਤ ਲਿਖੀ ਜਾਵੇਗੀ ਅਤੇ ਮੌਕਾ ਦੇਖਣ ਤੱਕ ਨਵੀਆਂ ਤਾਰਾਂ ਵੀ ਨਾ ਪਾਈਆਂ ਜਾਣ | ਜਦੋਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਝੋਨੇ ਦੀ ਫੱਕ ਨੂੰ ਪਾਣੀ ਦੀ ਹਰ ਰੋਜ ਦੇਣਾ ਪੈਂਦਾ ਹੈ ਅਤੇ ਝੋਨਾ ਦੀ ਲਵਾਈ ਲਈ ਵੀ ਪਾਣੀ ਦੀ ਜ਼ਰੂਰਤ ਹੈ | ਜੇਕਰ ਤਾਰਾਂ ਨਵੀਆਂ ਨਾ ਪਾਈਆਂ ਤਾਂ ਫ਼ਸਲਾਂ ਦੇ ਨੁਕਸਾਨ ਦਾ ਡਰ ਬਣਿਆ ਹੋਇਆ ਹੈ | ਜਿਨ੍ਹਾਂ ਮੋਟਰਾਂ ਤੇ ਚੋਰਾਂ ਨੇ ਹੱਥ ਸਾਫ਼ ਕੀਤਾ, ਉਨ੍ਹਾਂ ਵਿੱਚ ਅਜੈਬ ਸਿੰਘ ਪੱਤਰ ਜੱਗਰ, ਸਿੰਘ ਤੇਜਾ ਸਿੰਘ ਪੁੱਤਰ ਚੰਦ ਸਿੰਘ, ਜੰਗੀਰ ਸਿੰਘ ਪੁੱਤਰ ਸੇਵਾ ਸਿੰਘ ਆਦਿ ਹਾਜ਼ਰ ਹਨ |

ਪਿਛਲੀ ਖ਼ਬਰ ਮੋਟਰਸਾਈਕਲ ਅਤੇ ਆਟੋ ਦੀ ਟੱਕਰ 'ਚ ਦੋ ਗੰਭੀਰ ਜ਼ਖਮੀ <br/> ਅਗਲੀ ਖ਼ਬਰ ਵਿਧਾਇਕ ਡਾ. ਵਿਜੇ ਸਿੰਗਲਾ ਦੇ ਘਰ ਅੱਗੇ ਕਾਂਗਰਸੀਆਂ ਵਲੋਂ ਝਾੜੂ ਖਿਲਾਰ ਕੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।