ਭਾਕਿਯੂ ਏਕਤਾ (ਡਕੌਂਦਾ) ਦੀ ਇਕੱਤਰਤਾ ਹੋਈ
ਮਾਨਸਾ, 6 ਅਗਸਤ (ਰਵੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਾਨਸਾ ਅਤੇ ਭੀਖੀ ਦੀ ਇਕੱਤਰਤਾ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 10 ਅਗਸਤ ਨੂੰ ‘ਕਾਰਪੋਰੇਟ ਭਾਰਤ ਛੱਡੋ’ ਸਬੰਧੀ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ‘ਚ ਵੱਡੀ ਗਿਣਤੀ ‘ਚ ਜਥੇਬੰਦੀ ਦੇ ਕਾਰਕੁਨ ਸ਼ਾਮਿਲ ਹੋਣਗੇ।
ਮਾਨਸਾ, 6 ਅਗਸਤ (ਰਵੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਾਨਸਾ ਅਤੇ ਭੀਖੀ ਦੀ ਇਕੱਤਰਤਾ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 10 ਅਗਸਤ ਨੂੰ ‘ਕਾਰਪੋਰੇਟ ਭਾਰਤ ਛੱਡੋ’ ਸਬੰਧੀ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ‘ਚ ਵੱਡੀ ਗਿਣਤੀ ‘ਚ ਜਥੇਬੰਦੀ ਦੇ ਕਾਰਕੁਨ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਭਾਰਤ-ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤਾ ਲਾਗੂ ਕੀਤਾ ਜਾ ਰਿਹਾ ਹੈ, ਜੋ ਕਿ ਕਿਸਾਨਾਂ, ਦੁੱਧ ਉਤਪਾਦਕਾਂ ਦੇ ਗਲੇ ਦੀ ਹੱਡੀ ਬਣੇਗਾ । ਇਸ ਮੌਕੇ ਜਗਦੇਵ ਸਿੰਘ ਕੋਟਲੀ, ਕਾਲਾ ਸਿੰਘ ਅਕਲੀਆ, ਹਰਚੇਤ ਸਿੰਘ ਚਕੇਰੀਆਂ, ਜਗਜੀਤ ਸਿੰਘ ਜੋਗਾ, ਬਿੰਦਰ ਸਿੰਘ ਖੜਕ ਸਿੰਘ ਵਾਲਾ, ਸੁਖਦੇਵ ਸਿੰਘ ਮੂਸਾ, ਰਾਵਲ ਸਿੰਘ ਕੋਟੜਾ, ਜਸਪਾਲ ਸਿੰਘ ਉੱਭਾ, ਬਰਿਆਮ ਸਿੰਘ ਖਿਆਲਾ, ਲਾਭ ਸਿੰਘ ਬੁਰਜਹਰੀ, ਗੁਰਪ੍ਰੀਤ ਸਿੰਘ ਅਨੂਪਗੜ੍ਹ ਆਦਿ ਹਾਜ਼ਰ ਸਨ।