07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵਿਦਿਆਰਥੀਆਂ ਦੇ ਭਵਿੱਖ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਕੈਰੀਅਰ ਮਾਰਗਦਰਸ਼ਨ ਪ੍ਰੋਗਰਾਮ ਕਰਵਾਇਆ

ਬੁਢਲਾਡਾ, 6 ਅਗਸਤ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਭਵਿੱਖ ਲਈ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੈਰੀਅਰ ਮਾਰਗ ਦਰਸ਼ਨ ਅਤੇ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਵਕਤਾ ਕਿਰਨ ਕੁਰਵਾਡੇ ਅਤੇ ਸਾਵਨ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੈਰੀਅਰ ਵਿਕਲਪਾਂ, ਉੱਚ ਸਿੱਖਿਆ ਦੇ ਮੌਕਿਆਂ, ਨਵੀਆਂ ਕੈਰੀਅਰ ਸੰਭਾਵਨਾਵਾਂ, ਲੀਡਰਸ਼ਿਪ, ਸੰਚਾਰ ਕੌਸ਼ਲ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਅਜੀਤ ਡੈਸਕ 07-08-2026
ਬੁਢਲਾਡਾ, 6 ਅਗਸਤ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਭਵਿੱਖ ਲਈ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੈਰੀਅਰ ਮਾਰਗ ਦਰਸ਼ਨ ਅਤੇ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਵਕਤਾ ਕਿਰਨ ਕੁਰਵਾਡੇ ਅਤੇ ਸਾਵਨ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੈਰੀਅਰ ਵਿਕਲਪਾਂ, ਉੱਚ ਸਿੱਖਿਆ ਦੇ ਮੌਕਿਆਂ, ਨਵੀਆਂ ਕੈਰੀਅਰ ਸੰਭਾਵਨਾਵਾਂ, ਲੀਡਰਸ਼ਿਪ, ਸੰਚਾਰ ਕੌਸ਼ਲ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਫਲਤਾ ਲਈ ਮਿਹਨਤ, ਸਹੀ ਯੋਜਨਾਬੰਦੀ, ਸਕਾਰਾਤਮਿਕ ਸੋਚ ਅਤੇ ਟੀਮ ਭਾਵਨਾ ਸੰਬੰਧੀ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਕੈਰੀਅਰ ਨਾਲ ਸਬੰਧਿਤ ਕਈ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਮਾਹਿਰਾਂ ਵਲੋਂ ਵਿਸਥਾਰ ਨਾਲ ਜਵਾਬ ਦਿੱਤੇ ਗਏ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਜਿੰਦਲ, ਨਿਸ਼ਾਂਤ ਜੈਨ ਅਤੇ ਪ੍ਰਿੰਸੀਪਲ ਰਾਜਨ ਖੁਰਾਨਾ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮਾਰਗ ਦਰਸ਼ਨ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਡੀ-ਵਾਰਮਿੰਗ ਦਿਵਸ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਆਸਰਾ ਫਾਊਂਡੇਸ਼ਨ ਬਰੇਟਾ ਵਲੋਂ ਕਿਸ਼ਨਗੜ੍ਹ ਵਿਖੇ ਸਹਾਇਕ ਉਪਕਰਨਾਂ ਲਈ ਮੁਲਾਂਕਣ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।