ਬੁਢਲਾਡਾ ਤਹਿਸੀਲ ਦੀ ਨੀਨਾ ਬਾਤਿਸ਼ ਤੇ ਜਸਮੇਲ ਸਿੰਘ ਦਰੀਆਪੁਰ ਨੂੰ ਮਿਲੇਗਾ ਰਾਜ ਅਧਿਆਪਕ ਪੁਰਸਕਾਰ
ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੇ ਆਧਾਰ ’ਤੇ ਦਿੱਤੇ ਜਾਣ ਵਾਲੇ ਰਾਜ ਅਧਿਆਪਕ ਪੁਰਸਕਾਰ ’ਚ ਜ਼ਿਲ੍ਹਾ ਮਾਨਸਾ ਦੇ ਨਾਮਜ਼ਦ ਕੀਤੇ ਗਏ 3 ਅਧਿਆਪਕਾਂ ’ਚੋਂ 2 ਅਧਿਆਪਕ ਸਥਾਨਕ ਤਹਿਸੀਲ ਨਾਲ ਸਬੰਧਿਤ ਹਨ। ਈ.
ਨ
ਨੀਨਾ ਬਾਤਿਸ਼ ਤੇ ਜਸਮੇਲ ਸਿੰਘ ਦਰੀਆਪੁਰ।
05-09-2026
ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੇ ਆਧਾਰ ’ਤੇ ਦਿੱਤੇ ਜਾਣ ਵਾਲੇ ਰਾਜ ਅਧਿਆਪਕ ਪੁਰਸਕਾਰ ’ਚ ਜ਼ਿਲ੍ਹਾ ਮਾਨਸਾ ਦੇ ਨਾਮਜ਼ਦ ਕੀਤੇ ਗਏ 3 ਅਧਿਆਪਕਾਂ ’ਚੋਂ 2 ਅਧਿਆਪਕ ਸਥਾਨਕ ਤਹਿਸੀਲ ਨਾਲ ਸਬੰਧਿਤ ਹਨ। ਈ.ਟੀ.ਟੀ. ਅਧਿਆਪਕਾ ਨੀਨਾ ਬਾਤਿਸ਼ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੂ ਵਾਲਾ ਡੋਗਰਾ ਨੂੰ ਰਾਜ ਅਧਿਆਪਕ ਪੁਰਸਕਾਰ ਅਤੇ ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਚੱਕ ਭਾਈ ਕੇ ਦੇ ਅਧਿਆਪਕ ਜਸਮੇਲ ਸਿੰਘ ਦਰੀਆਪੁਰ ਨੂੰ (ਯੰਗ ਅਧਿਆਪਕ ਪੁਰਸਕਾਰ) ਨਾਲ ਸਨਮਾਨਿਤ ਕੀਤਾ ਜਾਵੇਗਾ। ਸਥਾਨਕ ਸ਼ਹਿਰ ਦੇ ਅਧਿਆਪਕ ਦਿਨੇਸ਼ ਰਿਸ਼ੀ ਦੀ ਪਤਨੀ ਨੀਨਾ ਬਾਤਿਸ਼ ਦਾ ਵੱਖ-ਵੱਖ ਰਿਸਰਚ ਵਰਕਰਾਂ ਰਾਹੀਂ ਸਿੱਖਿਆ ਨੂੰ ਵਿਦਿਆਰਥੀਆਂ ਲਈ ਸੌਖਾ ਬਣਾਉਣ ’ਚ ਵਡਮੁੱਲੇ ਯੋਗਦਾਨ ਤੋਂ ਇਲਾਵਾ ਫਿਨਲੈਂਡ ਵਿਖੇ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਕਰਨਾ, ਪੀ.ਐੱਮ. ਈ-ਵਿੱਦਿਆ, ਦੀਕਸ਼ਾ, ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਲਈ ਤਿਆਰੀ ਕਰਵਾਉਣ ਦੇ ਨਾਲ-ਨਾਲ ਅੰਤਰਰਾਸ਼ਟਰੀ ਸਿਖਲਾਈ ਦੀਆਂ ਵਿਧੀਆਂ ਨੂੰ ਲਾਗੂ ਕਰਨਾ ਅਤੇ ਸਮੁਦਾਇ ਦੇ ਸਹਿਯੋਗ ਨਾਲ ਸਕੂਲ ਨੂੰ ਸੁੰਦਰ ਬਣਾਉਣ ਜਿਹੇ ਟੀਚਿਆਂ ਨੂੰ ਹਰ ਕੀਤਾ ਹੈ। ਇਸੇ ਤਰ੍ਹਾਂ ਯੰਗ ਟੀਚਰ ਐਵਾਰਡ-2026 ਲਈ ਚੁਣੇ ਗਏ ਸਰਕਾਰੀ ਮਿਡਲ ਸਕੂਲ ਚੱਕ ਭਾਈ ਕੇ ਦੇ ਵਾਤਾਵਰਨ ਪ੍ਰੇਮੀ ਤੇ ਨੌਜਵਾਨ ਅਧਿਆਪਕ ਨੇ ਇਸ ਸਕੂਲ ’ਚ ਆਉਣ ਤੋਂ ਪਹਿਲਾਂ ਸਰਕਾਰੀ ਹਾਈ ਸਕੂਲ ਮਲਕੋਂ ਵਿਖੇ ਆਪਣੀਆਂ 2016 ਤੋਂ 2025 ਤੱਕ ਸਕੂਲ ਮੁਖੀ ਵਜੋਂ ਨਿਭਾਈਆਂ ਸੇਵਾਵਾਂ ਦੌਰਾਨ ਕੀਤੀ ਮਿਹਨਤ ਸਦਕਾ ਪੰਜਾਬ ’ਚੋਂ ਇਕੱਲੇ ਮਲਕੋ ਸਕੂਲ ਨੂੰ ਸ਼ਹੀਦ ਭਗਤ ਸਿੰਘ ਰਾਜ ਵਾਤਾਵਰਣ ਐਵਾਰਡ-2025 ਮਿਲਣਾ, ਬੈਸਟ ਸਕੂਲ ਐਵਾਰਡ 2025 ( 7 ਲੱਖ 50 ਹਜ਼ਾਰ ਦੀ ਇਨਾਮੀ ਰਾਸ਼ੀ ਮਿਲਣਾ, ਲਗਾਤਾਰ ਤੀਜੀ ਵਾਰ 2025 (ਗਰੀਨ ਸਕੂਲ ਨੈਸ਼ਨਲ ਐਵਾਰਡ) ਜਿਹੀਆਂ ਵੱਡੀਆਂ ਪ੍ਰਾਪਤੀਆਂ ਇਨ੍ਹਾਂ ਦੇ ਨਾਂਅ ਬੋਲਦੀਆਂ ਹਨ। ਇਸ ਨੌਜਵਾਨ ਅਧਿਆਪਕ ਨੂੰ ਯੰਗ ਟੀਚਰ ਐਵਾਰਡ ਮਿਲਣਾ ਇਲਾਕੇ ਤੇ ਵਿਭਾਗ ਲਈ ਮਾਣ ਵਾਲੀ ਗੱਲ ਹੈ।