ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਲੈਂਸ ਕੈਂਪ 25 ਨੂੰ
ਰਾਮਪੁਰਾ ਫੂਲ, 24 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਪੁਨਰਜੋਤੀ ਆਈ ਡੋਨੇਸ਼ਨ ਸੋਸਾਇਟੀ ਰਾਮਪੁਰਾ ਫੂਲ ਵਲੋਂ ਸ਼੍ਰੀ ਮਹੰਤ ਰਾਮ ਨਰਾਇਣ ਗਿਰੀ ਤ੍ਰਿਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਅੱਖਾਂ ਦਾ 166ਵਾਂ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ (ਲੈਂਜ਼) ਕੈਂਪ 25 ਅਕਤੂਬਰ ਨੂੰ ਸਵੇਰੇ 9:00 ਤੋਂ ਦੁਪਹਿਰ 1:00 ਵਜੇ ਤੱਕ ਪੁਨਰਜੋਤੀ ਆਈ ਹਸਪਤਾਲ ਨੇੜੇ ਬੱਸ ਸਟੈਂਡ ਵਿਖੇ ਲਗਾਇਆ ਜਾ ਰਿਹਾ ਹੈ। ਸੈਂਕੜੇ ਮਰੀਜ਼ਾਂ ਦਾ ਚੈੱਕਅਪ ਮਾਹਿਰ ਡਾਕਟਰਾਂ ਵਲੋਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ।
ਰਾਮਪੁਰਾ ਫੂਲ, 24 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਪੁਨਰਜੋਤੀ ਆਈ ਡੋਨੇਸ਼ਨ ਸੋਸਾਇਟੀ ਰਾਮਪੁਰਾ ਫੂਲ ਵਲੋਂ ਸ਼੍ਰੀ ਮਹੰਤ ਰਾਮ ਨਰਾਇਣ ਗਿਰੀ ਤ੍ਰਿਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਅੱਖਾਂ ਦਾ 166ਵਾਂ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ (ਲੈਂਜ਼) ਕੈਂਪ 25 ਅਕਤੂਬਰ ਨੂੰ ਸਵੇਰੇ 9:00 ਤੋਂ ਦੁਪਹਿਰ 1:00 ਵਜੇ ਤੱਕ ਪੁਨਰਜੋਤੀ ਆਈ ਹਸਪਤਾਲ ਨੇੜੇ ਬੱਸ ਸਟੈਂਡ ਵਿਖੇ ਲਗਾਇਆ ਜਾ ਰਿਹਾ ਹੈ। ਸੈਂਕੜੇ ਮਰੀਜ਼ਾਂ ਦਾ ਚੈੱਕਅਪ ਮਾਹਿਰ ਡਾਕਟਰਾਂ ਵਲੋਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਹਰ ਮਹੀਨੇ ਲੋੜਵੰਦ ਮਰੀਜ਼ਾਂ ਲਈ ਲੱਗਦੇ ਸਮਾਜ ਸੇਵਾ ਦੀ ਮਿਸਾਲ ਬਣੇ ਕੈਂਪ ਵਿਚ ਅੱਖਾਂ ਦੇ ਆਪ੍ਰੇਸ਼ਨ (ਲੈਂਸ) ਤੇ ਦਵਾਈਆਂ, ਐਨਕਾਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਨਾਲ ਪਹਿਚਾਣ ਪੱਤਰ ਆਧਾਰ ਜਾਂ ਸ਼ਨਾਖ਼ਤੀ ਕਾਰਡ ਜ਼ਰੂਰ ਨਾਲ ਲੈ ਕੇ ਆਉਣ। ਇਸ ਮੌਕੇ ਸ਼ੇਰਜੰਗ ਬੌਬੀ, ਫਕੀਰ ਚੰਦ, ਮਿਲਵਰਤਨ ਭੰਡਾਰੀ, ਸੁਨੀਲ ਕੁਮਾਰ ਸੰਨੀ, ਸੰਜੀਵ ਕੁਮਾਰ ਕਾਲਾ, ਦਵਿੰਦਰ ਡਿੱਕੀ, ਪਰਸ਼ੋਤਮ ਦਾਸ ਬੋਬੀ, ਸ਼ਾਮ ਲਾਲ, ਸੁਰਿੰਦਰ ਭਾਟੀਆ, ਤਰਸੇਮ ਚੰਦ, ਮੁਨੀਸ਼ ਕੁਮਾਰ, ਪ੍ਰੀਤਮ ਸਿੰਘ ਆਰਟਿਸਟ, ਪਵਨ ਮਹਿਤਾ, ਅੰਕੁਸ਼ ਗੋਇਲ, ਰਾਜੀਵ ਕੁਮਾਰ, ਅਭਿਨਾਸ਼ ਕੁਮਾਰ ਆਦਿ ਹਾਜ਼ਰ ਸਨ।