ਵਿਧਾਇਕ ਨੇ ਪਿੰਡ ਭੋਖੜਾ ਦੇ ਵਸਨੀਕਾਂ ਨੂੰ ਲਾਲ ਲਕੀਰ ਵਾਲੇ ਮਕਾਨਾਂ ਦੇ ਕਾਰਡ ਵੰਡੇ
ਗੋਨਿਆਣਾ, 24 ਅਕਤੂਬਰ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਮਾਸਟਰ ਜਗਸੀਰ ਸਿੰਘ ਵਲੋਂ ਅੱਜ ਪਿੰਡ ਭੋਖੜਾ ਵਿਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਕਾਰਡ ਪਿੰਡ ਦੇ ਵਸਨੀਕਾਂ ਨੂੰ ਤਕਸੀਮ ਕੀਤੇ ਗਏ। ਇਸ ਸਮੇਂ ਉਨ੍ਹਾਂ ਦੇ ਨਾਲ ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ, ਸੁਖਪ੍ਰੀਤ ਕੌਰ ਸਰਪੰਚ, ਜਗਵੀਰ ਸਿੰਘ ਸਾਬਕਾ ਸਰਪੰਚ, ਰਛਪਾਲ ਸਿੰਘ ਪ੍ਰਧਾਨ, ਬੇਅੰਤ ਸਿੰਘ ਨੋਨੀ ਬਲਾਕ ਪ੍ਰਧਾਨ ਕਿਸਾਨ ਵਿੰਗ, ਗੁਰਪ੍ਰੀਤ ਸਿੰਘ, ਰੌਸ਼ਨ ਸਿੰਘ, ਬਲਕਰਨ ਸਿੰਘ ਅਤੇ ਗੁਰਜੰਟ ਸਿੰਘ ਸਾਰੇ ਪੰਚ, ਸਰਬਜੀਤ ਸਿੰਘ, ਹਰਚੇਤ ਸਿੰਘ, ਗੁਰਦੀਪ ਸਿੰਘ, ਹੈਪੀ ਸਿੰਘ ਕੋਠੇ ਨੱਥਾ ਸਿੰਘ ਵਾਲੇ ਅਤੇ ਹੋਰ ਵਲੰਟੀਅਰ ਹਾਜ਼ਰ ਸਨ।
ਅਜੀਤ ਡੈਸਕ
25-10-2026