29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਲੋਕ ਮੋਰਚਾ ਪੰਜਾਬ ਵਲੋਂ ਪੁਲਿਸ ਜਬਰ ਦੀ ਨਿਖੇਧੀ

ਮਾਨਸਾ, 28 ਅਕਤੂਬਰ (ਸ. ਰਿ.)

ਅਜੀਤ ਡੈਸਕ 29-10-2026
ਮਾਨਸਾ, 28 ਅਕਤੂਬਰ (ਸ.ਰਿ.)- ਲੋਕ ਮੋਰਚਾ ਪੰਜਾਬ ਨੇ ਮਾਨਸਾ ਵਿਖੇ ਮ੍ਰਿਤਕ ਨੌਜਵਾਨ ਦੀ ਲਾਸ਼ ਪੁਲਿਸ ਵਲੋਂ ਧੱਕੇਸ਼ਾਹੀ ਨਾਲ ਖੋਹੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਮੋਰਚਾ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ ਇਕੱਠੇ ਹੋ ਰਹੇ ਲੋਕਾਂ ਦੇ ਰੋਹ ਤੋਂ ਭੈ ਭੀਤ ਹੋਈ ਪੰਜਾਬ ਸਰਕਾਰ ਬੌਖਲਾਹਟ ’ਚ ਆ ਗਈ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਦੀ ਲਾਸ਼ ਨੂੰ ਖੋਹ ਕੇ ਲਿਜਾਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜੇਲ੍ਹ ਭੇਜਣ ਰਾਹੀਂ ਉਹ ਲੋਕ ਵਿਰੋਧ ਨੂੰ ਦਬਾਉਣ ਦਾ ਭਰਮ ਪਾਲ ਰਹੀ ਹੈ, ਜਦਕਿ ਹਕੀਕਤ ਇਹ ਹੈ ਕਿ ਪਹਿਲਾਂ ਪਰਵਿੰਦਰ ਸਿੰਘ ਝੋਟਾ ਦੇ ਮਸਲੇ ’ਤੇ ਹਕੂਮਤੀ ਬੇਰੁਖ਼ੀ ਰਾਹੀਂ ਅਤੇ ਹੁਣ ਇਸ ਨੌਜਵਾਨ ਦੇ ਮਾਮਲੇ ’ਤੇ ਪੁਲਿਸ ਜਬਰ ਰਾਹੀਂ ਇਹ ਲੋਕਾਂ ਨਾਲ ਵਿਰੋਧ ਦੇ ਨਵੇਂ ਮੁਕਾਮ ਸਿਰਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨ ਦੀ ਲਾਸ਼ ਤੁਰੰਤ ਪਰਿਵਾਰ ਨੂੰ ਸੌਂਪੀ ਜਾਵੇ, ਪੁਲਿਸ ਦੀ ਅਜਿਹੀ ਕਾਰਵਾਈ ਲਈ ਸਰਕਾਰ ਵਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਜਾਵੇ, ਨਸ਼ਿਆਂ ਨੂੰ ਠੱਲ੍ਹਣ ਲਈ ਵੱਡੇ ਕਦਮ ਚੁੱਕੇ ਜਾਣ, ਪ੍ਰਭਾਵਿਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਅਸਰਦਾਰ ਰਣਨੀਤੀ ਬਣਾਈ ਜਾਵੇ ਅਤੇ ਵੱਡੀ ਪੱਧਰ ਉੱਤੇ ਸਰਕਾਰੀ ਇੰਤਜ਼ਾਮ ਕੀਤੇ ਜਾਣ।
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ 27 ਦਿਨਾਂ ’ਚ 129 ਨਸ਼ਾ ਪੀੜਤਾਂ ਦਾ ਓਟ ਕੇਂਦਰਾਂ ਤੋਂ ਕਰਵਾਇਆ ਇਲਾਜ, 41 ਦਾਖ਼ਲ ਅਗਲੀ ਖ਼ਬਰ ਜਵਾਨੀ ਨੂੰ ਨਸ਼ਿਆਂ ਦੀ ਭੇਟ ਚੜ੍ਹਨੋਂ ਬਚਾਉਣ ਲਈ ਸਰਕਾਰਾਂ ਗੰਭੀਰ ਹੋਣ-ਜਥੇਦਾਰ ਬਾਬਾ ਟੇਕ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।