25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੁਰਖਾਲੀ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਦੇ ਕਾਰਡ ਬਣਾਉਣ ਦੀ ਕੀਤੀ ਸ਼ੁਰੂਆਤ <br/>

ਅਜੀਤ ਡੈਸਕ 30-01-2026
ਪਰਖਾਲੀ, 29 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਪੁਰਖਾਲੀ ਵਿਖੇ ਲੋਕਾਂ ਦੇ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁਰਖਾਲੀ, ਸਿਹਤ ਵਿਭਾਗ ਦੇ ਐਸ ਆਈ ਜਗਦੀਸ਼ ਸਿੰਘ, ਹੈਲਥ ਵਰਕਰ ਵਿਕਾਸ ਮੋਹਨ ਸ਼ਰਮਾ,ਪ੍ਰਧਾਨ ਮੇਜਰ ਸਿੰਘ ਪੁਰਖਾਲੀ, ਸ਼ਰਨਪ੍ਰੀਤ ਸਿੰਘ ਪੁਰਖਾਲੀ ਬਲਾਕ ਕੋਆਰਡੀਨੇਟਰ, ਕੁਲਦੀਪ ਕੌਰ ਭੱਦਲ ਬਲਾਕ ਪ੍ਰਧਾਨ ਮਹਿਲਾ ਵਿੰਗ, ਜੀਤ ਕੌਰ ਪੁਰਖਾਲੀ ਪ੍ਰਧਾਨ, ਮਹਿਲਾ ਵਿੰਗ ਦੇ ਆਗੂ ਬਲਵਿੰਦਰ ਕੌਰ ਖੇੜੀ, ਜਸਵਿੰਦਰ ਕੌਰ ਖੇੜੀ, ਬਲਵਿੰਦਰ ਸਿੰਘ ਪੰਚ ਪੁਰਖਾਲੀ, ਸੀ. ਐੱਸ. ਸੀ. ਮਧੂ ਗੁਪਤਾ ਪੁਰਖਾਲੀ (ਲਵਲੀ ਸਟੂਡੀਓ ਪੁਰਖਾਲੀ) ਆਦਿ ਦੀ ਦੇਖ-ਰੇਖ ਹੇਠ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਦੇ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕਿਹਾ ਕਿ ਕੁੱਝ ਹੀ ਦਿਨਾਂ ਦੇ ਵਿਚ ਵੱਖ-ਵੱਖ ਸੈਂਟਰਾਂ ਦੇ ਵਿਚ ਇਹ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਲੋਕਾਂ ਨੂੰ ਮੁਫ਼ਤ ਇਲਾਜ ਦੀ ਬਹੁਤ ਵੱਡੀ ਸੁਵਿਧਾ ਹਾਸਿਲ ਹੋਵੇਗੀ | ਇਸ ਮੌਕੇ ਪਰਮਜੀਤ ਸਿੰਘ ਪਿੰਕੀ ਪੁਰਖਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਇਹ ਬਹੁਤ ਵੱਡੀ ਸਹੂਲਤ ਦਿੱਤੀ ਗਈ ਜੋ ਕਿ ਖ਼ਾਸ ਕਰ ਗ਼ਰੀਬ ਲੋਕਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ |

ਪਿਛਲੀ ਖ਼ਬਰ ਪਿੰਡ ਝਾਂਡੀਆਂ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ <br/> ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।