25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਿੰਡ ਝਾਂਡੀਆਂ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ <br/>

ਅਜੀਤ ਡੈਸਕ 30-01-2026
ਨੂਰਪੁਰ ਬੇਦੀ, 29 ਜਨਵਰੀ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਕਈ ਦਿਨਾਂ ਤੋਂ ਅੰਮਿ੍ਤ ਵੇਲੇ ਪ੍ਰਭਾਤ ਫੇਰੀਆ ਕੱਢੀਆਂ ਜਾ ਰਹੀਆਂ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸਮੂਹ ਸੰਗਤ ਵਲੋਂ ਸਵੇਰੇ ਵੇਲੇ ਪ੍ਰਭਾਤ ਫੇਰੀ ਕੱਢੀ ਗਈ | ਇਹ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਤੋਂ ਸੁਰੂ ਹੋ ਕੇ ਪਿੰਡ ਵਿਚੋ ਹੁੰਦੀ ਹੋਈ ਮੁੜ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋ ਬਾਅਦ ਸੰਪੂਰਨ ਹੋਈ | ਪ੍ਰਭਾਤ ਫੇਰੀ ਦੌਰਾਨ ਧਾਰਮਿਕ ਗਾਇਕ ਵਰਿੰਦਰ ਸਿੰਘ, ਗਾਇਕ ਭੁਪਿੰਦਰ ਸਿੰਘ ਜੱਖੂ, ਮੋਹਨ ਲਾਲ, ਸੋਮਨਾਥ ਆਦਿ ਵਲੋਂ ਧਾਰਮਿਕ ਸ਼ਬਦਾਂ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਚੰਗਾ ਗੁਣਗਾਨ ਕੀਤਾ ਜਾ ਰਿਹਾ ਸੀ | ਅੰਮਿ੍ਤ ਵੇਲੇ ਪੂਰਾ ਪਿੰਡ ਭਗਤੀ ਰੰਗ 'ਚ ਰੰਗਿਆ ਗਿਆ | ਪ੍ਰਭਾਤ ਫੇਰੀ ਪਿੰਡ ਵਿਚ ਵੱਖ-ਵੱਖ ਥਾਂਵਾ 'ਤੇ ਭਰਵਾਂ ਸਵਾਗਤ ਗਿਆ | ਇਸ ਮੌਕੇ ਪਿੰਡ ਵਾਸੀਆਂ ਵਲੋਂ ਸੰਗਤਾਂ ਲਈ ਚਾਹ, ਪਕੌੜਿਆ, ਲੱਡੂਆਂ, ਬਿਸਕੁਟ, ਬਦਾਣੇ ਆਦਿ ਲੰਗਰ ਲਗਾਏ ਗਏ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਤੇ 1 ਫਰਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗੀਆਂ ਆਧੁਨਿਕ ਰੌਸ਼ਨੀਆ ਨਾਲ ਰੁਸ਼ਨਾਇਆ ਗਿਆ | ਇਸ ਮੌਕੇ 'ਤੇ ਸਤਪਾਲ ਪਾਲੀ, ਜਥੇਦਾਰ ਕਿਸ਼ਨ ਸਿੰਘ, ਭੁਪਿੰਦਰ ਸਿੰਘ ਜੱਖੂ, ਵਰਿੰਦਰ ਗਾਇਕ, ਮੋਹਨ ਲਾਲ, ਸੋਮਨਾਥ, ਕਸ਼ਮੀਰ ਸਿੰਘ, ਭੀਮਾ ਸਿੰਘ, ਕਾਲਾ ਸਿੰਘ, ਗੁਰਮੁੱਖ ਸਿੰਘ, ਰਜਿੰਦਰ ਸਿੰਘ, ਸੁਰਿੰਦਰ ਕੁਮਾਰ, ਨਿਰਮਲ ਕੁਮਾਰ, ਮੰਗਲ ਸਿੰਘ, ਜੋਗਿੰਦਰ ਸਿੰਘ

ਪਿਛਲੀ ਖ਼ਬਰ ਬਿਜਲੀ ਸੰਕਟ ਕਾਰਨ ਡੇਰਾਬੱਸੀ ਦੇ ਉਦਯੋਗਪਤੀਆਂ ਨੇ ਸਰਕਾਰ ਨੂੰ ਫੈਕਟਰੀਆਂ ਦੀਆਂ ਚਾਬੀਆਂ ਸੌਂਪਣ ਦਾ ਦਿੱਤਾ ਅਲਟੀਮੇਟਮ... ਅਗਲੀ ਖ਼ਬਰ ਪੁਰਖਾਲੀ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਦੇ ਕਾਰਡ ਬਣਾਉਣ ਦੀ ਕੀਤੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।