11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟਰੇਨਿੰਗ ਕੈਂਪ ਲਗਾਇਆ <br/>

ਅਜੀਤ ਡੈਸਕ 31-01-2026
ਮੋਰਿੰਡਾ, 30 ਜਨਵਰੀ (ਪਿ੍ਤਪਾਲ ਸਿੰਘ)-ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਦੀ ਦੋ ਰੋਜ਼ਾ ਟਰੇਨਿੰਗ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਪਿ੍ੰਸੀਪਲ ਡਾਈਟ ਸ੍ਰੀਮਤੀ ਮੋਨਿਕਾ ਭੁਟਾਨੀ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਅਤੇ ਬਲਾਕ ਨੋਡਲ ਅਫ਼ਸਰ ਸੁਰਿੰਦਰ ਕੁਮਾਰ ਘਈ ਦੀ ਅਗਵਾਈ ਹੇਠ ਲਗਾਈ ਗਈ | ਇਸ ਟਰੇਨਿੰਗ ਦੌਰਾਨ ਸ੍ਰੀਮਤੀ ਮੋਨਿਕਾ ਭੁਟਾਨੀ ਪਿ੍ੰਸੀਪਲ ਡਾਇਟ ਰੂਪਨਗਰ ਵਲੋਂ ਅਧਿਆਪਕਾਂ ਨੂੰ ਉਨ੍ਹਾਂ ਦੇ ਆਉਣ ਵਾਲੇ ਸੈਸ਼ਨ 2026-27 ਲਈ ਵਿਭਾਗ ਵਲੋ ਪ੍ਰਾਪਤ ਗਾਈਡਲਾਈਨਜ ਦੱਸਿਆ ਅਤੇ ਮਿਸ਼ਨ ਸਮਰੱਥ 4.0 ਬਾਰੇ ਜਾਣਕਾਰੀ ਵੀ ਦਿੱਤੀ ਗਈ | ਬਲਾਕ ਮੋਰਿੰਡਾ ਦੇ ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਅਜੈ ਅਰੋੜਾ ਅਤੇ ਸ਼੍ਰੀ ਚੰਦਰ ਸ਼ੇਖਰ ਨੇ ਦੱਸਿਆ ਕਿ ਦੋ- ਦੋ ਰੋਜ਼ਾ ਟਰੇਨਿੰਗ ਪੰਜਾਬੀ, ਗਣਿਤ ਤੇ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਲਗਾਈ ਜਾ ਰਹੀ ਹੈ | ਗਣਿਤ ਵਿਸ਼ੇ ਦੀ ਟਰੇਨਿੰਗ ਦਿੰਦੇ ਹੋਏ ਅਜੈ ਅਰੋੜਾ ਨੇ ਦੱਸਿਆ ਕਿ ਗਣਿਤ ਅਧਿਆਪਕਾਂ ਨੇ ਮਿਸ਼ਨ ਸਮਰੱਥ 4.0 ਦੀ ਟਰੇਨਿੰਗ ਬਹੁਤ ਹੀ ਉਤਸ਼ਾਹ ਨਾਲ ਪ੍ਰਾਪਤ ਕੀਤੀ | ਇਸ ਦੌਰਾਨ ਬਲਾਕ ਰਿਸੋਰਸ ਕੋਆਰਡੀਨੇਟਰ ਚੰਦਰ ਸ਼ੇਖਰ ਨੇ ਕਿਹਾ ਕਿ 4.0 ਮਿਸ਼ਨ ਸਮਰੱਥ 1 ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਣਾ ਹੈ | ਬਲਾਕ ਰਿਸੋਰਸ ਕੋਆਰਡੀਨੇਟਰ ਨੇ ਮੁੱਖ ਅਧਿਆਪਕਾ ਕੁਲਵੰਤ ਕੌਰ ਦਾ ਵਧੀਆ ਪ੍ਰਬੰਧ ਲਈ ਧੰਨਵਾਦ ਕੀਤਾ | ਬਲਾਕ ਮੋਰਿੰਡਾ ਦੇ ਅਧਿਆਪਕਾਂ ਨੇ ਇਸ ਵਿਚ ਭਾਗ ਲਿਆ ਜਿਨ੍ਹਾਂ ਵਿਚ ਸ਼ਮਿੰਦਰ ਸਿੰਘ ਰੰਗੀਆ, ਹਰਦੀਪ ਸਿੰਘ ਕਜੋਲੀ, ਮਨਮੋਹਨ ਸਿੰਘ ਰੋਲੂ ਮਾਜਰਾ, ਰਜਿੰਦਰ ਖੁਰਾਣਾ ਤਾਜਪੁਰਾ, ਭੁਪਿੰਦਰ ਸਿੰਘ, ਕੰਵਲਜੀਤ ਸਿੰਘ ਕਾਈਨੌਰ, ਬਲਵਿੰਦਰ ਸਿੰਘ ਸਹੇੜੀ, ਬਲਜੀਤ ਕੌਰ ਦਤਾਰਪੁਰ, ਵੰਦਨਾ ਰਾਣੀ, ਸਚਿੱਤ ਮਿਸ਼ਰਾ, ਜ਼ੀਨਤ ਬੇਗਮ, ਸੀਮਾ ਰਾਣੀ, ਰਵਿੰਦਰਪਾਲ, ਸ਼ਿਵਾਲੀ ਸ਼ਰਮਾ, ਪ੍ਰਨੀਤ ਕੌਰ, ਸਪਨਾ ਬਾਂਸਲ, ਹਰਪ੍ਰੀਤ ਕੌਰ, ਕਮਲਜੀਤ ਕੌਰ, ਸੋਨਮਦੀਪ ਕੌਰ, ਖੁਸ਼ਪ੍ਰੀਤ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ, ਪ੍ਰਨੀਤ ਰੂਪ ਰਾਇ, ਰਜਨੀ ਸ਼ਰਮਾ, ਮੀਨਾਕਸ਼ੀ, ਅਮਨਦੀਪ ਕੌਰ, ਸ਼ਾਰਦਾ ਰਾਣੀ, ਸ਼ਵੇਤਾ ਬਾਂਸਲ, ਗੁਰਮੀਤ ਕੌਰ ਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚਾਈਨਾ ਡੋਰ ਤੇ ਆਵਾਰਾ ਕੁੱਤਿਆਂ ਨੂੰ ਠੱਲ੍ਹ ਪਾਉਣ ਲਈ ਉੱਚ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸੰਤ ਨਰਾਇਣ ਮੰਦਰ ਨੂਰਪੁਰ ਬੇਦੀ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।