ਕਾਹਨਪੁਰ ਖੂਹੀ, 12 ਫਰਵਰੀ (ਗੁਰਬੀਰ ਸਿੰਘ ਵਾਲੀਆ)-ਪਿੰਡ ਡੂਮੇਵਾਲ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਵਿਚ ਚੈਰੀਟੇਬਲ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਸ ਸੇਵਾ ਦਾ ਆਰੰਭ ਭਾਰਤੀ ਜਨਤਾ ਪਾਰਟੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਤੇ ਕੁਲਵੰਤ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਕੀਤਾ ਗਿਆ, ਜਦਕਿ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਰਵਾਨਾ ਕਰਨ ਦੀ ਰਸਮ ਵਰਲਡ ਕੈਂਸਰ ਕੇਅਰ ਇੰਡੀਆ ਦੇ ਡਾਇਰੈਕਟਰ ਤੇ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਨਿਭਾਈ ਗਈ | ਇਹ ਪਹਿਲ ਲਾਲਪੁਰਾ ਪਰਿਵਾਰ ਤੇ ਡਾ. ਧਾਲੀਵਾਲ ਵਲੋਂ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ | ਸਥਾਨਕ ਪਿੰਡ ਵਾਸੀਆਂ ਨੇ ਇਸਨੂੰ ਵੱਡੀ ਰਾਹਤ ਕਰਾਰ ਦਿੰਦਿਆਂ ਕਿਹਾ ਕਿ ਹੁਣ ਐਮਰਜੈਂਸੀ ਹਾਲਤਾਂ ਵਿਚ ਮਰੀਜ਼ਾਂ ਨੂੰ ਸ਼ਹਿਰਾਂ ਤੱਕ ਲਿਜਾਣ ਵਿਚ ਆਉਣ ਵਾਲੀ ਮੁਸ਼ਕਲ ਕਾਫ਼ੀ ਘੱਟ ਹੋ ਜਾਵੇਗੀ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਹਸਪਤਾਲ ਇਲਾਕੇ ਲਈ ਵਰਦਾਨ ਸਾਬਤ ਹੋ ਰਿਹਾ ਹੈ | ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਅਜੈਵੀਰ ਸਿੰਘ ਲਾਲਪੁਰਾ ਇਸ ਸੰਸਥਾ ਨੂੰ ਜ਼ਿੰਮੇਵਾਰੀ ਨਾਲ ਅੱਗੇ ਵਧਾ ਰਹੇ ਹਨ | ਉਨ੍ਹਾਂ 17 ਫਰਵਰੀ ਨੂੰ ਹਸਪਤਾਲ ਵਿਚ ਨਿਸ਼ੁਲਕ ਚਿਕਿਤਸਾ ਜਾਂਚ ਕੈਂਪ ਲਗਾਉਣ ਦਾ ਵੀ ਐਲਾਨ ਕੀਤਾ | ਇਸ ਮੌਕੇ ਸੁਰਜੀਤ ਸਿੰਘ ਡੂਮੇਵਾਲ, ਬਾਲ ਕਿ੍ਸ਼ਨ ਕੁੱਕੂ, ਧਰਮਿੰਦਰ ਸਿੰਘ ਭਿੰਦਾ, ਨਵੀਨ ਕੁਮਾਰ, ਸੰਤੋਖ ਸਿੰਘ ਝੱਜ ਸਾਬਕਾ ਸਰਪੰਚ, ਕੁਲਜਿੰਦਰ ਸਿੰਘ ਲਾਲਪੁਰ ਸਾਬਕਾ ਸਰਪੰਚ, ਰਜਿੰਦਰ ਸਿੰਘ, ਜਰਨੈਲ ਸਿੰਘ, ਪ੍ਰੀਤਪਾਲ ਸਿੰਘ, ਦਰਸ਼ਨ ਸਿੰਘ, ਨਿਰੰਜਨ ਸਿੰਘ ਭੱਟੋ, ਹਰਜਿੰਦਰ ਸਿੰਘ ਲੰਬੜਦਾਰ, ਅੰਮਿ੍ਤ ਲਾਲ, ਕੈਲਾਸ਼, ਵਰਿੰਦਰ ਰਾਣਾ, ਕੁਲਜਿੰਦਰ, ਰਾਮਪਾਲ, ਮਹਿੰਦਰ ਪਾਲ, ਕਿ੍ਸ਼ਨ ਕੁਮਾਰ ਅਤਰੀ, ਕੈਲਾਸ਼ ਚੰਦਰ, ਰਾਮ ਪਾਲ ਤੇ ਕੁਲਵੀਰ ਸਿੰਘ ਆਦਿ ਹਾਜ਼ਰ ਸਨ |