ਰੂਪਨਗਰ, 13 ਫਰਵਰੀ (ਸਤਨਾਮ ਸਿੰਘ ਸੱਤੀ)-ਐਡਵੋਕੇਟ ਸਤਨਾਮ ਸਿੰਘ ਗਿੱਲ ਨੇ ਰੂਪਨਗਰ ਪੈੱ੍ਰਸ ਕਲੱਬ ਵਿਚ ਕੀਤੀ ਪੈੱ੍ਰਸ ਕਾਨਫ਼ਰੰਸ ਦÏਰਾਨ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਕਰੋੜਾਂ ਰੁਪਏ ਕੀਮਤ ਵਾਲੀ ਕਮਰਸ਼ੀਅਲ ਜ਼ਮੀਨ ਬਹੁਤ ਹੀ ਘੱਟ ਭਾਅ 'ਤੇ ਵੇਚੀ ਜਾਣਾ ਗੰਭੀਰ ਚਿੰਤਾ ਅਤੇ ਨਿਰਪੱਖ ਜਾਂਚ ਦਾ ਵਿਸ਼ਾ ਹੈ¢ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਨੈਸ਼ਨਲ ਹਾਈਵੇ-205 ਦੇ ਨਾਲ ਲੱਗਦੀ ਹੋਣ ਦੇ ਬਾਵਜੂਦ ਲਗਪਗ 7000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਕਰੀਬ 59.81 ਲੱਖ ਰੁਪਏ ਵਿਚ ਵੇਚੀ ਗਈ¢ ਇਹ ਰਜਿਸਟਰੀ 20 ਫਰਵਰੀ 2025 ਨੂੰ ਸਬ-ਰਜਿਸਟਰਾਰ ਦਫ਼ਤਰ ਰੂਪਨਗਰ ਵਿਚ ਕਰਵਾਈ ਗਈ ਸੀ¢ ਇਲਾਕੇ ਵਿਚ ਨਾਲ ਲੱਗਦੀ ਜ਼ਮੀਨ 'ਤੇ ਵੱਡੇ ਬ੍ਰਾਂਡਾਂ ਦੇ ਸ਼ੋ-ਰੂਮ ਬਣ ਰਹੇ ਹਨ, ਜਿਸ ਨਾਲ ਇਸ ਜ਼ਮੀਨ ਦੀ ਅਸਲ ਮਾਰਕੀਟ ਕੀਮਤ ਕਈ ਗੁਣਾ ਵੱਧ ਬਣਦੀ ਹੈ¢ ਐਡਵੋਕੇਟ ਗਿੱਲ ਨੇ ਦੱਸਿਆ ਕਿ ਇਹ ਕੀਮਤੀ ਜ਼ਮੀਨ ਮਿਤੀ 27 ਮਈ 2002 ਨੂੰ ਸੁਨੀਤਾ ਦੇਵੀ (ਪੁੱਤਰੀ ਬਲਦੇਵ ਰਾਜ, ਪੁੱਤਰ ਲਛਮਣ ਦਾਸ, ਵਾਸੀ ਕੋਟਲਾ ਨਿਹੰਗ) ਵਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਗਈ ਸੀ¢ ਉਨ੍ਹਾਂ ਕਿਹਾ ਕਿ ਸੰਗਤ ਵਲੋਂ ਦਾਨ ਕੀਤੀ ਗਈ ਇਸ ਅਮਾਨਤ ਨੂੰ ਬਿਨਾਂ ਪੂਰੀ ਪਾਰਦਰਸ਼ਤਾ ਦੇ ਘੱਟ ਕੀਮਤ 'ਤੇ ਵੇਚਣਾ ਬਹੁਤ ਹੀ ਦੁਖਦਾਈ ਅਤੇ ਸ਼ੱਕ ਪੂਰਨ ਹੈ¢ ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਘਰ ਦੀ ਜ਼ਮੀਨ ਖ਼ਰੀਦਣ ਤੋਂ ਬਾਅਦ ਖ਼ਰੀਦਦਾਰਾਂ ਵਲੋਂ ਉਸੇ ਖ਼ਸਰਾ ਨੰਬਰ ਦੀ ਹੋਰ ਜ਼ਮੀਨ ਵੀ ਖ਼ਰੀਦੀ ਗਈ, ਜਿਸ ਨਾਲ ਇਹ ਸ਼ੰਕਾ ਹੋਰ ਮਜ਼ਬੂਤ ਹੁੰਦਾ ਹੈ ਕਿ ਇਹ ਸÏਦਾ ਆਪਸੀ ਮਿਲੀਭੁਗਤ ਅਤੇ ਵੱਡੇ ਮੁਨਾਫ਼ੇ ਦੀ ਨੀਅਤ ਨਾਲ ਕੀਤਾ ਗਿਆ¢ਐਡਵੋਕੇਟ ਗਿੱਲ ਨੇ ਮੰਗ ਕੀਤੀ ਕਿ ਇਸ ਸÏਦੇ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਕਿਸਮ ਦੀ ਗੜਬੜ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ¢ ਨਾਲ ਹੀ, ਰਜਿਸਟਰੀ ਨੂੰ ਰੱਦ ਕਰਵਾ ਕੇ ਜ਼ਮੀਨ ਮੁੜ ਗੁਰੂ ਘਰ ਦੇ ਸਪੁਰਦ ਕੀਤੀ ਜਾਵੇ ¢ਇਸ ਸਬੰਧ ਵਿਚ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਸਮਾਂ ਬੱਧ ਜਾਂਚ ਕਰਵਾਈ ਜਾਵੇ ¢ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸੰਗਤ ਦੀ ਅਮਾਨਤ ਹੈ, ਜੋ ਭਲਾਈ ਅਤੇ ਧਾਰਮਿਕ ਕਾਰਜਾਂ ਲਈ ਵਰਤੀ ਜਾਣੀ ਚਾਹੀਦੀ ਹੈ¢ ਇਸ ਤਰ੍ਹਾਂ ਦੇ ਮਾਮਲੇ ਗੁਰੂ ਘਰਾਂ ਦੀ ਸਾਖ ਅਤੇ ਸੰਗਤ ਦੇ ਭਰੋਸੇ ਨੂੰ ਠੇਸ ਪਹੁੰਚਾਉਂਦੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ¢ ਇਸ ਮÏਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਹੋਰ ਸਾਥੀ ਵੀ ਮÏਜੂਦ ਸਨ¢