08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮੋਟਰਾਂ ਦੀਆ ਤਾਰਾਂ ਦੀ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਇਕ ਕਾਬੂ <br/>

ਅਜੀਤ ਡੈਸਕ 14-02-2026
ਸ੍ਰੀ ਚਮਕÏਰ ਸਾਹਿਬ, 13 ਫਰਵਰੀ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹਾ ਰੂਪਨਗਰ ਦੇ ਐਸ.ਐਸ.ਪੀ. ਮਨਿੰਦਰ ਸਿੰਘ ਅਤੇ ਐਸ.ਪੀ. (ਡੀ) ਗੁਰਦੀਪ ਸਿੰਘ ਗੋਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡੀ. ਐੱਸ. ਪੀ. ਸ੍ਰੀ ਚਮਕÏਰ ਸਾਹਿਬ ਮਨਜੀਤ ਸਿੰਘ ਅÏਲਖ ਦੀ ਅਗਵਾਈ ਵਿਚ ਸ੍ਰੀ ਚਮਕÏਰ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ¢ ਜਿਸ ਵਿਚ ਮੁੱਖ ਅਫ਼ਸਰ ਥਾਣਾ ਸ੍ਰੀ ਚਮਕÏਰ ਸਾਹਿਬ ਇੰਸਪੈਕਟਰ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਇਲਾਕੇ ਵਿਚ ਟਰਾਂਸਫਾਰਮਰਾਂ ਅਤੇ ਬਿਜਲੀ ਦੀਆਂ ਮੋਟਰਾਂ ਦੀਆ ਤਾਰਾਂ ਦੀ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ¢ ਐਸ.ਐਚ.ਓ. ਰਜਿੰਦਰ ਕੁਮਾਰ ਅਨੁਸਾਰ ਏ. ਐੱਸ. ਆਈ. ਸੁਦੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਥੀਮ ਪਾਰਕ ਸ੍ਰੀ ਚਮਕÏਰ ਸਾਹਿਬ ਵਿਖੇ ਮÏਜੂਦ ਸਨ¢ ਇਸ ਦÏਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਰਾਹੁਲ ਪੁੱਤਰ ਵਿੱਕੀ ਵਾਸੀ ਨਗਰੋਟਾ ਬਾਗਮਾ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਆਪਣੇ ਸਾਥੀਆਂ ਵਿਕਰਮ ਅਤੇ ਸੰਜੇ ਨਾਲ ਮਿਲ ਕੇ ਚੋਰੀਆਂ ਕਰਨ ਦਾ ਆਦੀ ਹੈ ਅਤੇ ਅੱਜ ਵੀ ਕਾਰ ਮਾਰਕਾ ਹੋਂਡਾ ਸਿਟੀ ਰੰਗ ਚਿੱਟਾ ਵਿਚ ਸਵਾਰ ਹੋ ਕੇ ਸ੍ਰੀ ਚਮਕÏਰ ਸਾਹਿਬ ਦੇ ਖੇਤਰ ਵਿਚ ਖੇਤਾਂ ਵਿਚੋਂ ਟਰਾਂਸਫਾਰਮਰਾਂ ਦੀਆਂ ਤਾਂਬੇ ਦੀਆਂ ਤਾਰਾਂ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਆਏ ਹਨ, ਜਿਨਾਂ ਵਿੱਚੋਂ ਰਾਹੁਲ ਚੋਰੀ ਕੀਤੀਆਂ ਟਰਾਂਸਫਾਰਮਰਾਂ ਦੀਆਂ ਤਾਰਾਂ ਸਮੇਤ ਆਪਣੇ ਸਾਥੀਆਂ ਦੀ ਉਡੀਕ ਵਿਚ ਸ੍ਰੀ ਚਮਕÏਰ ਸਾਹਿਬ ਤੋਂ ਪਿੰਡ ਭੈਰੋਮਾਜਰਾ ਨੂੰ ਜਾਣ ਵਾਲੀ ਸੜਕ ਤੇ ਖੜਾ ਹੈ¢ ਐੱਸ. ਐੱਚ. ਓ. ਰਜਿੰਦਰ ਕੁਮਾਰ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਤੁਰੰਤ ਰੇਡ ਕਰਕੇ ਸ੍ਰੀ ਚਮਕÏਰ ਸਾਹਿਬ ਤੋਂ ਪਿੰਡ ਭੈਰੋਮਾਜਰਾ ਨੂੰ ਜਾਣ ਵਾਲੀ ਸੜਕ 'ਤੇ ਖੜ੍ਹੇ ਦੋਸ਼ੀ ਰਾਹੁਲ ਨੂੰ ਚੋਰੀਸ਼ੁਦਾ ਤਾਂਬੇ ਦੀਆਂ ਤਾਰਾਂ ਸਮੇਤ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤਾ ਸਮਾਨ ਬਰਾਮਦ ਕਰਨ ਉਪਰੰਤ ਦੋਸ਼ੀ ਖ਼ਿਲਾਫ ਮੁਕੱਦਮਾ ਨੰਬਰ 36 , ਅਧੀਨ ਧਾਰਾ 303(2) ਅਤੇ 317(2) ਬੀ.ਐੱਨ.ਐੱਸ. ਤਹਿਤ ਦਰਜ ਕੀਤਾ ਗਿਆ ਹੈ¢ ਉਨਾ ਦੱਸਿਆ ਕਿ ਗਿ੍ਫਤਾਰ ਦੋਸ਼ੀ ਰਾਹੁਲ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਕੋਲੋ ਪੁਲਿਸ ਰਿਮਾਂਡ ਦÏਰਾਨ ਹੋਰ ਵੀ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ¢

ਪਿਛਲੀ ਖ਼ਬਰ ਮਹਾ ਸ਼ਿਵਰਾਤਰੀ ਸੰਬੰਧੀ ਤਖ਼ਤਗੜ੍ਹ ਤੇ ਨੂਰਪੁਰ ਬੇਦੀ ਵਿਖੇ ਪ੍ਰਭਾਤ ਫੇਰੀਆਂ ਜਾਰੀ <br/> ਅਗਲੀ ਖ਼ਬਰ ਮਹਾਂ ਸ਼ਿਵਰਾਤਰੀ ਤਿਉਹਾਰ ਦੇ ਮੱਦੇਨਜ਼ਰ ਪ੍ਰਭਾਤ ਫੇਰੀਆਂ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।