ਨੂਰਪੁਰ ਬੇਦੀ, 13 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਤਖ਼ਤਗੜ੍ਹ ਤੇ ਨੂਰਪੁਰ ਬੇਦੀ ਵਿਖੇ ਸ਼ਿਵ ਭਗਤਾਂ ਵਲੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਸਮੁੱਚਾ ਸ਼ਹਿਰ ਭਗਵਾਨ ਸ਼ੰਕਰ ਦੀ ਭਗਤੀ 'ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ | ਉਕਤ ਪ੍ਰਭਾਤ ਫੇਰੀ ਸ਼ਿਵ ਮੰਦਰ ਨੂਰਪੁਰ ਬੇਦੀ ਤੋਂ ਪੂਰੀ ਸ਼ਰਧਾ ਤੇ ਭਗਤੀ ਭਾਵ ਨਾਲ ਆਰੰਭ ਹੁੰਦੀ ਹੈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੋ ਕੇ ਮੁੜ ਸ਼ਿਵ ਮੰਦਰ ਵਿਖੇ ਹੀ ਸਮਾਪਤ ਹੋਈ | ਪ੍ਰਭਾਤ ਫੇਰੀ ਦੌਰਾਨ ਸ਼ਿਵ ਭਗਤਾਂ ਵਲੋਂ 'ਹਰ-ਹਰ ਮਹਾਦੇਵ' ਅਤੇ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਬਣਿਆ | ਪ੍ਰਭਾਤ ਫੇਰੀ ਦੌਰਾਨ ਸ਼ਿਵ ਭਗਤ ਨੇ ਸ਼ਹਿਰ ਦੇ ਵੱਖ-ਵੱਖ ਘਰਾਂ 'ਚ ਰੁਕ ਕੇ ਕੀਰਤਨ ਕੀਤਾ, ਜਿੱਥੇ ਘਰ-ਘਰ ਭਗਵਾਨ ਸ਼ਿਵ ਦੀ ਮਹਿਮਾ ਗਾਈ ਜਾਂਦੀ ਹੈ | ਇਸ ਮੌਕੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਪ੍ਰਸਾਦ ਵੰਡ ਕੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ | ਕਈ ਸਥਾਨਾਂ 'ਤੇ ਸੰਗਤਾਂ ਵਲੋਂ ਚਾਹ, ਦੁੱਧ ਅਤੇ ਮਿਠਾਈ ਵੀ ਵਰਤਾਈ ਗਈ | ਇਸੀ ਤਰ੍ਹਾਂ ਤਖ਼ਤਗੜ੍ਹ ਵਿਖੇ ਵੀ ਪ੍ਰਭਾਤ ਫੇਰੀਆਂ ਜਾਰੀ ਹਨ | ਪ੍ਰਭਾਤ ਫੇਰੀ ਦੌਰਾਨ ਬਲਵੀਰ ਬੀਰੂ, ਮਾ. ਰਾਕੇਸ਼ ਭੰਡਾਰੀ, ਦਿਨੇਸ਼ ਜੋਲੀ, ਗੋਰਾ ਸ਼ਾਰਧਾ, ਸੁਨੀਤਾ, ਰਾਜਵੀਰ ਸ਼ਰਮਾ, ਨਰਿੰਦਰ ਬੱਗਾ, ਸੂਰਜ, ਵਿਜੇ ਕੁਮਾਰੀ, ਮਾਧੋ, ਸੁਮਨ, ਦੀਪੂ ਬਾਵਾ, ਰਸ਼ਮੀ ਭੰਡਾਰੀ, ਸ਼ਿਵ ਸਬੌਰ ਤੇ ਸੁਨੀਤਾ ਮਾਲੀਆ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |