ਮੋਰਿੰਡਾ, 13 ਫਰਵਰੀ (ਤਰਲੋਚਨ ਸਿੰਘ ਕੰਗ)-ਗੁਰਦੁਆਰਾ ਸਤਿਕਰਤਾਰ ਸਾਹਿਬ ਪਿੰਡ ਕਲਾਰਾਂ ਵਿਖੇ ਆਯੋਜਿਤ ਧਾਰਮਿਕ ਸਮਾਗਮ ਦÏਰਾਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਨੇ ਦੱਸਿਆ ਕਿ ਹਿੱਲਟÏਪ ਹਸਪਤਾਲ ਖਰੜ ਵਲੋਂ ਡਾ. ਅਵਤਾਰ ਕÏਰ ਦੀ ਅਗਵਾਈ ਹੇਠ ਇਹ ਮੈਡੀਕਲ ਕੈਂਪ ਲਗਾਇਆ ਗਿਆ¢ ਉਨ੍ਹਾਂ ਦੱਸਿਆ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂਮਾਜਰੇ ਵਾਲਿਆਂ ਦੀ ਯਾਦ ਵਿਚ ਕਰਵਾਏ ਸਮਾਗਮ ਵਿਚ ਮੁਫ਼ਤ ਮੈਡੀਕਲ ਕੈਂਪ ਦÏਰਾਨ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਇਲਾਜ ਸਬੰਧੀ ਦੱਸਿਆ ਗਿਆ¢ ਕੈਂਪ ਦÏਰਾਨ ਡਾ. ਅਵਤਾਰ ਕÏਰ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਸੰਦੀਪ ਸਿੰਘ ਕੰਧੋਲਾ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ, ਜਗਦੀਪ ਸਿੰਘ ਕੰਗ, ਜਗਤਾਰ ਕÏਰ, ਜੋਬਨ ਸਿੰਘ ਤੇ ਨਵਦੀਪ ਕÏਰ ਆਦਿ ਹਾਜ਼ਰ ਸਨ¢