ਨੂਰਪੁਰ ਬੇਦੀ, 13 ਫਰਵਰੀ (ਹਰਦੀਪ ਸਿੰਘ ਢੀਂਡਸਾ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਨੂਰਪੁਰ ਬੇਦੀ ਵਿਖੇ ਗ੍ਰਾਮ ਸੇਵਕ ਵਜੋਂ ਤੈਨਾਤ ਸੁਖਪਾਲ ਸਿੰਘ ਗਿੱਲ ਨੂੰ ਪੰਚਾਇਤ ਵਿਭਾਗ ਵਲੋਂ ਸਮਾਜਿਕ ਸੁਰੱਖਿਆ ਤੇ ਪੰਚਾਇਤ ਅਫ਼ਸਰ ਵਜੋਂ ਤਰੱਕੀ ਦਿੱਤੀ ਗਈ ਹੈ | ਨੂਰਪੁਰ ਬੇਦੀ ਬਲਾਕ ਦੇ ਪਿੰਡ ਨਾਲ ਸੰਬੰਧਿਤ ਸੁਖਪਾਲ ਸਿੰਘ ਗਿੱਲ ਨੇ ਕਰੀਬ 28 ਸਾਲ ਗ੍ਰਾਮ ਸੇਵਕ ਵਜੋਂ ਬੇਦਾਗ ਸੇਵਾ ਨਿਭਾਈ ਹੈ, ਇਹਨਾਂ ਨੂੰ ਤਰੱਕੀ ਦੇਣ ਉਪਰੰਤ ਇਹਨਾਂ ਦੀ ਜੁਆਇਨਿੰਗ ਮੁੱਖ ਦਫ਼ਤਰ ਮੋਹਾਲੀ ਵਿਖੇ ਹੋਈ ਹੈ | ਸੁਖਪਾਲ ਸਿੰਘ ਗਿੱਲ ਨੇ ਕਿਹਾ ਕਿ ਲੰਬੇ ਅਰਸੇ ਬਾਅਦ ਉਹਨਾਂ ਨੂੰ ਇਹ ਵਿਭਾਗੀ ਤਰੱਕੀ ਮਿਲੀ ਹੈ ਜੋ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ ਇਸੀ ਦੌਰਾਨ ਨੂਰਪੁਰ ਬੇਦੀ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਇਹਨਾਂ ਨੂੰ ਤਰੱਕੀ ਤੇ ਮੁਬਾਰਕਬਾਦ ਦਿੱਤੀ ਗਈ ਦੱਸਣ ਯੋਗ ਹੈ ਕਿ ਸੁਖਪਾਲ ਸਿੰਘ ਗਿੱਲ ਨੇ ਨੂਰਪੁਰ ਬੇਦੀ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਬਤੌਰ ਗ੍ਰਾਮ ਸੇਵਕ ਤੇ ਪੰਚਾਇਤ ਸਕੱਤਰ ਸੇਵਾਵਾਂ ਨਿਭਾਈਆਂ ਹਨ |