ਨੰਗਲ, 13 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਜਾਗਰਤੀ ਸੰਸਥਾ ਦੇ ਮੁਖੀ ਪ੍ਰਭਾਤ ਭੱਟੀ, ਸਾਬਕਾ ਕÏਾਸਲਰ ਵਿਜੈ ਕÏਸ਼ਲ, ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਅਤੇ ਸਮਾਜ ਸੇਵੀ ਰਾਜ ਕੁਮਾਰ ਨੇ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਕੰਢੇ ਪਟਿਆਲਾ ਪੈੱਗ ਪਾਰਟੀਆਂ ਦਾ ਵੱਧ ਰਿਹਾ ਰੁਝਾਨ ਸਖਤੀ ਨਾਲ ਰੋਕਿਆ ਜਾਵੇ¢ ਚੇਤੇ ਰਹੇ ਕਿ ਝੀਲ ਕੰਢੇ ਪਾਰਟੀਆਂ ਕਰਨ ਵਾਲੇ ਨਾ ਸਿਰਫ਼ ਕਾਰਾਂ 'ਚ ਤੇਜ਼ ਗੀਤ ਸੰਗੀਤ ਲਗਾਉਂਦੇ ਹਨ ਸਗੋਂ ¢ ਪਲਾਸਟਿਕ ਕਚਰਾ ਤੇ ਬੋਤਲਾਂ ਵੀ ਝੀਲ ਕੰਢੇ ਸੁੱਟ ਜਾਂਦੇ ਹਨ¢ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਪੋਸਟ ਸਥਾਪਿਤ ਕਰਨਾ ਅਤੇ ਗਸ਼ਤ ਵਧਾਉਣਾ ਵੀ ਸਮੇਂ ਦੀ ਲੋੜ ਹੈ ਪਰ ਸਟਾਫ਼ ਦੀ ਘਾਟ ਕਾਰਨ ਇਹ ਸੰਭਵ ਨਹੀਂ ਹੋ ਰਿਹਾ ¢ ਝੀਲ ਕੰਢੇ ਵਾਹਨ ਲਿਜਾਣ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ ¢