ਨੂਰਪੁਰ ਬੇਦੀ, 13 ਫਰਵਰੀ (ਹਰਦੀਪ ਸਿੰਘ ਢੀਂਡਸਾ)-ਇਲਾਕੇ ਵਿਚ ਇਮਾਨਦਾਰੀ ਦੀ ਇੱਕ ਹੋਰ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਮੋਟਰਸਾਈਕਲ 'ਤੇ ਜਾਂਦੇ ਹੋਏ ਜੈਕਟ ਦੀ ਜੇਬ ਦੀ ਜਿਪ ਖ਼ਰਾਬ ਹੋਣ ਕਾਰਨ ਡਿਗੇ 22 ਹਜ਼ਾਰ ਰੁਪਏ ਸੁਰੱਖਿਅਤ ਤੌਰ 'ਤੇ ਅਸਲ ਮਾਲਕ ਤੱਕ ਪਹੁੰਚ ਗਏ¢ ਜਾਣਕਾਰੀ ਮੁਤਾਬਿਕ ਪੁਨੀਤ ਕੁਮਾਰ, ਜੋ ਇੱਕ ਨਿੱਜੀ ਟੈਲੀਕੋਮ ਕੰਪਨੀ ਵਿਚ ਕੰਮ ਕਰਦਾ ਹੈ, ਕੱਲ੍ਹ ਦੁਕਾਨਾਂ ਤੋਂ ਰੀਚਾਰਜਾਂ ਦੀ ਪੇਮੈਂਟ ਇਕੱਠੀ ਕਰਕੇ ਵਾਪਸ ਜਾ ਰਿਹਾ ਸੀ¢ ਰਸਤੇ ਵਿਚ ਜੈਕਟ ਦੀ ਜੇਬ ਦੀ ਜਿਪ ਅਚਾਨਕ ਖ਼ਰਾਬ ਹੋ ਗਈ ਜਿਸ ਕਾਰਨ 22 ਹਜ਼ਾਰ ਰੁਪਏ ਰਾਹ ਵਿਚ ਡਿਗ ਗਏ¢ ਪੁਨੀਤ ਕੁਮਾਰ ਨੇ ਬਾਅਦ ਵਿਚ ਕੰਪਨੀ ਮਾਲਕ ਨੂੰ ਸਾਰੀ ਘਟਨਾ ਬਾਰੇ ਦੱਸਿਆ¢ ਇਸ ਦÏਰਾਨ ਪਿੰਡ ਆਜਮਪੁਰ ਦੇ ਰਹਿਣ ਵਾਲੇ ਕਮਲ ਸਿੰਘ, ਜੋ ਇਕ ਸਕੂਲ ਬੱਸ ਚਲਾਉਂਦੇ ਹਨ, ਨੂੰ ਕਰਤਾਰਪੁਰ ਕੋਲ ਇਹ ਰਕਮ ਡਿਗੀ ਹੋਈ ਮਿਲੀ¢ ਕਮਲ ਸਿੰਘ ਨੇ ਇਮਾਨਦਾਰੀ ਦਿਖਾਉਂਦੇ ਹੋਏ ਪੈਸੇ ਆਪਣੇ ਕੋਲ ਰੱਖਣ ਦੀ ਬਜਾਏ ਇਕ ਨਿੱਜੀ ਚੈਨਲ ਨਾਲ ਸੰਪਰਕ ਕੀਤਾ¢ ਚੈਨਲ ਵਲੋਂ ਆਪਣੇ ਮਾਧਿਅਮ ਰਾਹੀਂ ਨੰਬਰ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਕਿ ਜਿਸ ਕਿਸੇ ਦੇ ਵੀ ਇਹ ਪੈਸੇ ਹਨ, ਉਹ ਸੰਪਰਕ ਕਰ ਸਕਦਾ ਹੈ¢ਇਸ ਤੋਂ ਬਾਅਦ ਪੁਨੀਤ ਕੁਮਾਰ ਨੇ ਫ਼ੋਨ ਕਰਕੇ ਪੈਸਿਆਂ ਦੀ ਪੂਰੀ ਨਿਸ਼ਾਨੀ ਦੱਸੀ ਅਤੇ ਦਾਅਵਾ ਕੀਤਾ ਕਿ ਇਹ 22 ਹਜ਼ਾਰ ਰੁਪਏ ਉਸਦੇ ਹਨ¢ ਤਸਦੀਕ ਹੋਣ ਉਪਰੰਤ ਕਮਲ ਸਿੰਘ ਨੇ ਮੀਡੀਆ ਦੀ ਹਾਜ਼ਰੀ ਵਿਚ ਪੂਰੀ ਰਕਮ ਪੁਨੀਤ ਕੁਮਾਰ ਨੂੰ ਵਾਪਸ ਕਰ ਦਿੱਤੀ ¢ਉਨ੍ਹਾਂ ਨੇ ਕਮਲ ਸਿੰਘ ਦਾ ਧੰਨਵਾਦ ਕੀਤਾ |