ਨੰਗਲ, 13 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀਕਾ ਤੇ ਜ਼ਿਲ੍ਹਾ ਜੁਵੇਨਾਈਨ ਜਸਟਿਸ ਬੋਰਡ ਰੂਪਨਗਰ ਦੀ ਸਾਬਕਾ ਮੈਂਬਰ ਡਾਕਟਰ ਕੈਲਾਸ਼ ਠਾਕੁਰ ਦੀ ਸੱਤਵੀਂ ਪੁਸਤਕ 'ਸ਼ਬਦਾਂ ਦੇ ਘੇਰੇ' ਪ੍ਰਕਾਸ਼ਿਤ ਹੋ ਗਈ ਹੈ¢ਡਾ. ਕੈਲਾਸ਼ ਠਾਕੁਰ ਦੀ ਇਸ ਪੁਸਤਕ 'ਚ 64 ਮਿੰਨੀ ਕਹਾਣੀਆਂ ਸ਼ਾਮਿਲ ਹਨ ਜਿਨ੍ਹਾਂ 'ਚ ਪਿੰਡਾ ਦੀਆਂ ਸੱਥਾਂ ਤੋਂ ਲੈ ਕੇ ਸੱਤ ਸਮੁੰਦਰ ਪਾਰਲੇ 'ਬਲਾਇੰਡ ਡੇਟ' ਵਰਗੇ ਦਿ੍ਸ਼ ਤੇ ਦੁਖਾਂਤ ਪੇਸ਼ ਕੀਤੇ ਗਏ ਹਨ¢ ਡਾ. ਠਾਕੁਰ ਦਾ ਬਾਲ ਨਾਟਕ ਸੰਗ੍ਰਹਿ 'ਚਾਨਣ ਮੁਨਾਰਾ' ਵੀ ਪ੍ਰਕਾਸ਼ਿਤ ਹੋ ਗਿਆ ਹੈ ਜਿਸ 'ਚ ਪੰਜ ਨਾਟਕ ਹਨ¢ ਦੋਵੇਂ ਪੁਸਤਕਾਂ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵਲੋਂ ਛਾਪੀਆਂ ਗਈਆਂ ਹਨ ¢ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਤੇ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਡਾ. ਸੰਜੀਵ ਗÏਤਮ ਨੇ ਡਾ. ਕੈਲਾਸ਼ ਠਾਕੁਰ ਨੂੰ ਵਧਾਈ ਦਿੱਤੀ ਹੈ ¢