ਨੰਗਲ, 13 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਮਹਾ ਸ਼ਿਵਰਾਤਰੀ ਦੀ ਆਮਦ ਮੌਕੇ ਅੱਜ ਨੰਗਲ ਸ਼ਹਿਰ ਵਿਚ ਸ਼ਿਵ ਸੈਨਾ (ਬਾਲ ਠਾਕਰੇ) ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਮੁਕੇਸ਼ ਸ਼ਰਮਾ ਬਾਵਾ ਅਤੇ ਸ਼ਿਆਮ ਸੁੰਦਰ ਸੰਦਲ ਦੀ ਅਗਵਾਈ ਹੇਠ ਨੰਗਲ ਵਿਚ 43ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ¢ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੀ ਅਗਵਾਈ ਹੇਠ, ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਤਿ੍ਵੇਣੀ ਮਹਾਦੇਵ ਮੰਦਰ ਪਹਾੜੀ ਬਾਜ਼ਾਰ ਤੋਂ ਰਾਜ ਪੱਧਰੀ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈ¢ ਇਸ ਸ਼ੋਭਾ ਯਾਤਰਾ ਵਿਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਭਾਜਪਾ ਦੇ ਸੂਬਾ ਉਪ ਪ੍ਰਧਾਨ ਸੁਭਾਸ਼ ਸ਼ਰਮਾ, ਸ਼ਿਵ ਸੈਨਾ ਬਾਲ ਠਾਕਰੇ ਸੂਬਾ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਨੰਗਲ ਦੇ ਕਾਂਗੜਾ ਵੈੱਲਫੇਅਰ ਗਰਾਊਾਡ ਤੋਂ ਕੱਢੀ ਗਈ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਮÏਜੂਦ ਸਨ ਅਤੇ ਭਗਵਾਨ ਸ਼ਿਵ ਦੇ ਭਜਨਾਂ ਨਾਲ ਮਾਹÏਲ ਨੂੰ ਭਗਤੀ ਭਰਿਆ ਬਣਾ ਦਿੱਤਾ, ਵੱਖ-ਵੱਖ ਧਾਰਮਿਕ ਸੰਗਠਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਸੁੰਦਰ ਝਾਕੀਆਂ ਜਿਨ੍ਹਾਂ ਵਿਚ ਭਗਵਾਨ ਸ਼ਿਵ ਸ਼ੰਕਰ, ਮਾਂ ਪਾਰਵਤੀ, ਰਾਧਾ ਕ੍ਰਿਸ਼ਨ, ਸਾਈਾ ਬਾਬਾ, ਦੁਰਗਾ ਮਾਤਾ, ਬਜਰੰਗ-ਬਲੀ ਸ਼ਾਮਲ ਸਨ | ਇਹ ਯਾਤਰਾ ਈ ਬੀ ਬਲਾਕ, ਮੇਨ ਮਾਰਕੀਟ, ਮਹਾਵੀਰ ਮਾਰਕੀਟ, ਪੁਰਾਣਾ ਗੁਰਦੁਆਰਾ, ਅੱਡਾ ਮਾਰਕੀਟ ਹੁੰਦਾ ਹੋਇਆ ਵਾਪਸ ਕਾਂਗੜਾ ਵੈੱਲਫੇਅਰ ਗਰਾਊਾਡ ਵਿਖੇ ਸਮਾਪਤ ਹੋਈ¢ ਇਸ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਭਰਮਾ ਸਵਾਗਤ ਹੋਇਆ ਅਤੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਵਰਤਾਏ ਗਏ¢ਇਸ ਮੌਕੇ ਵਿਸ਼ੇਸ਼ ਤÏਰ 'ਤੇ ਸ਼ਿਵ ਸੈਨਾ ਤੋਂ ਸੁਰਿੰਦਰਪਾਲ ਸਿੰਘ, ਨਰਿੰਦਰ ਰਾਠÏਰ, ਵਿਜੇ ਅਗਨੀਹੋਤਰੀ, ਸੰਦੀਪ ਸਿੰਘ ਬੰਟੀ, ਨਿਖਿਲ ਭੱਟੀ, ਨਰਿੰਦਰ ਚਮਕÏਰ, ਸਨਾਤਨ ਧਰਮ ਸਭਾ ਦੇ ਪ੍ਰਧਾਨ ਰਮੇਸ਼ ਗੁਲਾਟੀ,ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਾਇਰ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਡਾ: ਸੰਜੀਵ ਗÏਤਮ, ਹਕੀਮ ਹਰਮਿੰਦਰ ਪਾਲ ਸਿੰਘ ਰਾਜ ਸਿੰਘ ਨੰਗਲ,ਜਪਾ ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ, ਕÏਾਸਲਰ ਸੁਰਿੰਦਰ ਪੰਮਾ, ਦੀਪਕ ਨੰਦਾ, ਵਿੱਦਿਆ ਸਾਗਰ, ਸੋਨੀਆ ਸੈਣੀ, ਵੀਨਾ ਐਰੀ, ਵਿਨੋਦ ਸ਼ਰਮਾ ਸਾਬਕਾ ਪ੍ਰਧਾਨ ਯੂਨੀਅਨ, ਸਤੀਸ਼ ਚੋਪੜਾ, ਮਨਜੋਤ ਰਾਣਾ, ਸਾਗਰ ਸੋਭਤੀ, ਕਪੂਰ ਸਿੰਘ, ਚੰਦਨ ਰਾਣਾ, ਰਮਨ ਕੁਮਾਰ ਆਰਕੇ ਤੇ ਸੁਧੀਰ ਸ਼ਰਮਾ ਆਦਿ ਹਾਜ਼ਰ ਸਨ |