08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਵਿਸ਼ਵ ਦਾਲਾਂ ਦਿਵਸ ਭਰਤ ਗੜ੍ਹ 'ਚ ਸੈਮੀਨਾਰ <br/>

ਅਜੀਤ ਡੈਸਕ 14-02-2026
ਭਰਤ ਗੜ੍ਹ, 13 ਫ਼ਰਵਰੀ (ਜਸਬੀਰ ਸਿੰਘ ਬਾਵਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ. ਲੇਖ ਰਾਜ ਬੇਗੋਵਾਲ ਦੇ ਨਿਰਦੇਸ਼ਾਂ 'ਤੇ ਡਾ. ਦਿਲਰਾਜ ਸਿੰਘ ਦੀ ਅਗਵਾਈ 'ਚ ਮਨਾਏ ਵਿਸ਼ਵ ਦਾਲਾਂ ਦਿਵਸ ਦੌਰਾਨ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਵੱਲ ਉਤਸ਼ਾਹਿਤ ਹੋਣ ਲਈ 100 ਤੋਂ ਵੱਧ ਅਗਾਂਹ ਵਧੂ ਕਿਸਾਨ ਪੁੱਜੇ | ਡਾ. ਬਲਜੀਤ ਸਿੰਘ ਨੇ ਕਿਹਾ ਕਿ ਹਰੇਕ ਆਦਮੀ ਨੂੰ 40 ਤੋਂ 50 ਗ੍ਰਾਮ ਹਰ ਰੋਜ਼ ਦਾਲਾਂ ਦੀ ਜ਼ਰੂਰਤ ਪੈਂਦੀ ਹੈ, ਭਾਰਤ ਬਹੁਤ ਵੱਡੇ ਪੱਧਰ ਤੇ ਦਾਲਾਂ ਦਾ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ ਜਿਸ ਨਾਲ ਦੇਸ਼ ਦੀ ਆਰਥਿਕ ਸਥਿਤੀ ਤੇ ਪ੍ਰਭਾਵ ਪੈ ਰਿਹਾ ਹੈ | ਉਨਾਂ ਦਾਲਾਂ ਦੀ ਕਾਸ਼ਤ ਨੂੰ ਕਾਮਯਾਬ ਕਰਨ ਲਈ ਹਾੜੀ ਦੀਆਂ ਮੁੱਖ ਦਾਲਾਂ ਛੋਲੇ, ਮਸਰ ਆਦਿ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ | ਡਾ. ਸੁਖਸਾਗਰ ਸਿੰਘ ਨੇ ਦੱਸਿਆ ਕਿ ਦਾਲਾਂ ਬੀਜਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਤੇ ਇਹ ਦਾਲਾਂ ਖੇਤੀਬਾੜੀ ਵਿਭਿੰਨਤਾ ਲਿਆਉਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ | ਉਨਾਂ ਨੇ ਕਿਸਾਨਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਿਸਾਨ ਘੱਟੋ ਘੱਟ ਆਪਣੇ ਪਰਿਵਾਰ ਦੀ ਲੋੜ ਵਾਸਤੇ ਦਾਲਾਂ ਦੀ ਖੇਤੀ ਜ਼ਰੂਰ ਕਰਨ | ਡਾ. ਕੁਨਾਲ ਫਰਵਾਨ ਨੇ ਕਿਸਾਨਾਂ ਨਾਲ ਦਾਲਾਂ ਸਬੰਧੀ ਚੱਲ ਰਹੀਆਂ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ | ਕਿ੍ਸ਼ੀ ਵਿਗਿਆਨ ਕੇਂਦਰ ਦੇ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨਾਲ ਦਾਲਾਂ ਦੇ ਲੱਗਣ ਵਾਲੇ ਕੀੜੇ-ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ ਕਰਨ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਖੇਤੀਬਾੜੀ ਵਿਚ ਗਰੈਜੂਏਸ਼ਨ ਕਰਨ ਵਾਲੇ ਸਟੂਡੈਂਟਸ ਵਲੋਂ ਖ਼ਾਸ ਸ਼ਮੂਲੀਅਤ ਕੀਤੀ | ਇਸ ਦੌਰਾਨ ਹਰਜਾਪ ਸਿੰਘ ਢੇਰ ਸਮੇਤ ਹੋਰਨਾਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਾ. ਗੁਰਜੀਤ ਸਿੰਘ, ਡਾ. ਬਲਵਿੰਦਰ ਕੁਮਾਰ, ਸੁਰਿੰਦਰ ਸਿੰਘ, ਆਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਸਵਰਾਜ ਸਿੰਘ, ਰਾਜੀਵ ਭੱਲਾ, ਜਰਨੈਲ ਸਿੰਘ ਸਹੋਤਾ, ਫ਼ੌਜੀ ਹਰਬੰਸ ਸਿੰਘ ਢਿੱਲੋਂ, ਮਨਜੀਤ ਸਿੰਘ ਬੱਲ, ਲਖਬੀਰ ਸਿੰਘ, ਸੁਖਜਿੰਦਰ ਸਿੰਘ ਭਾਓਵਾਲ, ਅਮਰੀਕ ਸਿੰਘ, ਢਿੱਲੋਂ, ਬਲਵੀਰ ਸਿੰਘ ਗਿੱਲ, ਧਰਮਿੰਦਰ ਸਿੰਘ ਬਾਸ਼ਲ, ਹਰਮਿੰਦਰ ਸਿੰਘ ਸੈਣੀ, ਸ਼ੰਮੀ ਗਿੱਲ, ਕਰਨੈਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਢਿੱਲੋਂ ਤੇ ਨਿਰਮਲ ਸਿੰਘ ਸੈਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਿਕਿਉਰਿਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ <br/> ਅਗਲੀ ਖ਼ਬਰ ਮਹਾ ਸ਼ਿਵਰਾਤਰੀ ਦੀ ਆਮਦ ਮÏਕੇ ਨੰਗਲ 'ਚ ਸ਼ਿਵ ਸੈਨਾ ਵਲੋਂ ਸਜਾਈ ਗਈ 43ਵੀਂ ਵਿਸ਼ਾਲ ਸ਼ੋਭਾ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।