08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਿਕਿਉਰਿਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ <br/>

ਅਜੀਤ ਡੈਸਕ 14-02-2026
ਨੰਗਲ, 13 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਪ ਕੈਂਪ ਨੰਗਲ ਦੇ ਟਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਰੋਪੜ ਅਤੇ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਯੁਵਕਾਂ ਲਈ ਸੀ-ਪਾਈਟ ਕੈਂਪ ਨੰਗਲ ਵਿਖੇ ਪੰਜਾਬ ਹੁਨਰ ਵਿਕਾਸ ਵਲੋਂ ਪੀ.ਐੱਮ.ਕੇ.ਵੀ 4.0 ਸਕੀਮ ਤਹਿਤ ਸਿਕਿਉਰਿਟੀ ਸੁਪਰਵਾਈਜ਼ਰ ਦੇ ਕੋਰਸ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ | ਟਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਕੋਰਸ ਦੇ ਲਈ ਉਮੀਦਵਾਰ ਦੀ ਉਮਰ ਘੱਟੋਂ-ਘੱਟੋ ਤੱਕ 22 ਸਾਲ ,10 ਵੀਂ ਜਾਂ 12ਵੀ ਪਾਸ ਕੀਤੀ ਹੋਵੇ ਅਤੇ ਐੱਨ.ਐੱਸ.ਕਿਊ .ਐੱਫ ਲੈਵਲ -3 ਅਤੇ ਸਿਕਿਉਰਿਟੀ ਸੁਪਰਵਾਈਜ਼ਰ ਦਾ 3 ਤੋਂ 5 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ | ਚਾਹਵਾਨ ਯੁਵਕ ਕਿਸੇ ਵੀ ਕੰਮ ਕਾਜ ਵਾਲੇ ਦਿਨ ਆਪਣੇ ਪੜ੍ਹਾਈ ਵਾਲੇ ਸਰਟੀਫਿਕੇਟ, ਆਧਾਰ ਕਾਰਡ ਅਤੇ ਦੇ ਫ਼ੋਟੋਆਂ ਲੈ ਕੇ ਕੈਂਪ ਵਿਖੇ ਆ ਸਕਦੇ ਹੋ ¢ਇਨ੍ਹਾਂ ਕੋਰਸ ਦੇ ਲਈ ਸੀਮਤ ਸੀਟਾਂ ਹੀ ਹਨ ਅਤੇ ਜਿਹੜੇ ਯੁਵਕ ਪਹਿਲਾਂ ਆਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ਉਨ੍ਹਾਂ ਨੂੰ ਇਸ ਕੋਰਸ ਵਿਚ ਦਾਖਲਾ ਦਿੱਤਾ ਜਾਏਗਾ ¢ ਟਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਕੋਰਸ ਖ਼ਤਮ ਹੋਣ ਉਪਰੰਤ ਯੁਵਕਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ, ਜਿਸ ਦੇ ਆਧਾਰ 'ਤੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿਚ ਸਿਕਿਉਰਿਟੀ ਸੁਪਰਵਾਈਜ਼ਰ ਦੀ ਨੌਕਰੀਆਂ ਦੇ ਮੌਕੇ ਮਿਲਣਗੇ ¢ ਟਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਵਲੋਂ ਦੱਸਿਆ ਗਿਆ ਹੈ ਕਿ ਟਰੇਨਿੰਗ ਦੌਰਾਨ ਯੁਵਕਾਂ ਲਈ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਬਿਲਕੁਲ ਮੁਫ਼ਤ ਹੈ ¢ ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨÏਜਵਾਨ ਇਸ ਮੋਬਾਈਲ ਨੰ: 90415-58978 ਜਾਂ ਸੀ.ਪਾਈਟ ਕੈਂਪ ਨੰਗਲ ਮਾਰਫ਼ਤ ਸਰਕਾਰੀ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤÏਰ 'ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ¢

ਪਿਛਲੀ ਖ਼ਬਰ ਜੰਗਲਾਤ ਵਰਕਰ ਯੂਨੀਅਨ ਵਲੋਂ 18 ਨੂੰ ਜ਼ਿਲ੍ਹਾ ਪੱਧਰੀ ਧਰਨੇ ਦਾ ਐਲਾਨ <br/> ਅਗਲੀ ਖ਼ਬਰ ਵਿਸ਼ਵ ਦਾਲਾਂ ਦਿਵਸ ਭਰਤ ਗੜ੍ਹ 'ਚ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।