08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਖ਼ੂਨਦਾਨ ਕੈਂਪ ਲਗਾਇਆ <br/>

ਨੂਰਪੁਰ ਖੁਰਦ ਵਿਖੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੀਆਂ ਸ਼ਖ਼ਸੀਅਤਾਂ | ਤਸਵੀਰ: ਰਜੇਸ਼ ਚੌਧਰੀ <br/> 14-02-2026
ਨੂਰਪੁਰ ਬੇਦੀ, 13 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਿੰਡ ਨੂਰਪੁਰ ਖੁਰਦ ਵਿਖੇ ਗੁਰੂ ਰਵਿਦਾਸ ਮੰਦਰ ਕਮੇਟੀ ਵਲੋਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਸਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸੰਤ ਗੁਲਜ਼ਾਰੀ ਰਾਮ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਮਹਾਨ ਦਾਨ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਭਲਾਈ ਦੀਆਂ ਲਹਿਰਾਂ ਨਾਲ ਜੁੜਨ ਤਾਂ ਜੋ ਲੋੜਵੰਦਾਂ ਦੀ ਜ਼ਿੰਦਗੀ ਬਚਾਈ ਜਾ ਸਕੇ | ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ | ਕੈਂਪ ਦੌਰਾਨ ਗੁਰੂ ਕਿਰਪਾ ਬਲੱਡ ਸੈਂਟਰ ਰੂਪਨਗਰ ਦੀ ਟੀਮ ਵਲੋਂ ਬੀਟੀਓ ਡਾ. ਪ੍ਰੀਆ ਮਹਾਜਨ ਤੇ ਟੈਕਨੀਕਲ ਸੁਪਰਵਾਈਜ਼ਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਲਗਪਗ 42 ਨੌਜਵਾਨਾਂ ਦਾ ਖੂਨ ਇਕੱਠਾ ਕੀਤਾ ਗਿਆ | ਗੁਰੂ ਰਵਿਦਾਸ ਮੰਦਰ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ, ਡਾਕਟਰੀ ਟੀਮ ਅਤੇ ਸਮੂਹ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ | ਇਸ ਮੌਕੇ ਮਨੋਹਰ ਲਾਲ, ਠੇਕੇਦਾਰ ਹਰਮੇਸ਼ ਚੰਦ, ਠੇਕੇਦਾਰ ਧੰਨਰਾਜ, ਸਤਨਾਮ ਸਿੰਘ, ਲੇਖ ਰਾਜ, ਚਰਨਜੀਤ ਸਿੰਘ, ਅਵਤਾਰ ਚੰਦ, ਲਾਲ ਚੰਦ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਡਾ ਧਰਮਿੰਦਰ ਗੌਨੀ, ਹਰਜਿੰਦਰ ਚੰਦ, ਸੁਰਿੰਦਰ ਕੁਮਾਰ ਤੇ ਰਾਜ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਓਲਡ ਸਟੂਡੈਂਟਸ ਐਸ: ਵਲੋਂ ਇਨਾਮ ਵੰਡ ਸਮਾਰੋਹ <br/> ਅਗਲੀ ਖ਼ਬਰ ਰਵਿਦਾਸ ਮੰਦਰ 'ਚ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।