ਮੋਰਿੰਡਾ, 13 ਫਰਵਰੀ (ਪਿ੍ਤਪਾਲ ਸਿੰਘ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵਲੋਂ ਮੋਰਿੰਡਾ ਫ਼ਤਹਿ ਦਿਵਸ ਖ਼ਾਲਸਾਈ ਰਵਾਇਤਾਂ ਨਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਲਵੀਰ ਸਿੰਘ ਮੁੰਡੀਆ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅਰਦਾਸ ਮਗਰੋਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਨੇ ਢਾਡੀ ਦੀਵਾਨ ਦੀ ਅਰੰਭਤਾ ਕਰਵਾਈ | ਇਸ ਮੌਕੇ ਬਲਵੀਰ ਸਿੰਘ ਰਸੀਲਾ ਦੇ ਢਾਡੀ ਜਥਾ, ਸਵਰਨ ਸਿੰਘ ਬਾਠ ਢੰਗਰਾਲੀ ਦਾ ਢਾਡੀ ਜਥਾ ਅਤੇ ਗੁਰਨਾਮ ਸਿੰਘ ਮੋਹੀ ਦੇ ਢਾਡੀ ਜੱਥਿਆਂ ਵਲੋਂ ਢਾਡੀ ਵਾਰਾਂ ਤੇ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਜਿਹੇ ਸਮਾਗਮ ਕੌਮਾਂ ਨੂੰ ਇਤਿਹਾਸ ਨਾਲ ਜੋੜਦੇ ਹਨ | ਉਨ੍ਹਾਂ ਕਿਹਾ ਕਿ ਮੋਰਿੰਡਾ ਫ਼ਤਹਿ ਦਿਵਸ ਇਹ ਦਰਸਾਉਂਦਾ ਹੈ ਕਿ ਅਵਾਮ ਨੂੰ ਮੁਗ਼ਲਾਂ ਦੀ 800 ਸਾਲ ਦੀ ਗ਼ੁਲਾਮੀ ਤੋਂ ਆਜ਼ਾਦੀ ਮਿਲੀ ਸੀ | ਇਸ ਮੌਕੇ ਸਿੱਖ ਵਿਦਵਾਨ ਗਿਆਨੀ ਸਵਰਨ ਸਿੰਘ ਢੰਗਰਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਤਿਹ ਦਿਵਸ, ਦੇਸ਼ ਅਤੇ ਕੌਮ ਅੰਦਰ ਕੌਮੀ ਜਜ਼ਬਾ ਕਾਇਮ ਰੱਖਦੇ ਹਨ | ਇਸ ਸਮਾਗਮ ਵਿਚ ਸਿੱਖ ਕੌਮ ਦੇ ਸ਼ਹੀਦ ਰਣ ਸਿੰਘ ਤੇ ਦਲ ਸਿੰਘ ਘੜੂੰਆਂ ਦੇ ਬੰਸਜ਼ ਰਮਨਦੀਪ ਸਿੰਘ ਮਠਾੜੂ ਦੇ ਸਮੁੱਚੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸ. ਡੀ. ਐੱਮ. ਗੁਰਦੇਵ ਸਿੰਘ ਧੰਮ ਨੇ ਮੋਰਿੰਡਾ ਫ਼ਤਹਿ ਦਿਵਸ ਦੇ ਕੀਤੇ ਸੁਚੱਜੇ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ | ਇਸ ਸਮਾਗਮ ਵਿਚ ਵਿਸ਼ਵਕਰਮਾ ਸਭਾ ਮੋਰਿੰਡਾ ਅਤੇ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਧਾਰਮਿਕ ਸਮਾਗਮ ਵਿਚ ਆਯੁਰਵੈਦਿਕ ਤੇ ਹੋਮਿਓਾਪੈਥੀ ਦੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ | ਜਿਨ੍ਹਾਂ ਤੋਂ ਮਰੀਜ਼ਾਂ ਨੇ ਵੱਡੀ ਗਿਣਤੀ ਵਿਚ ਲਾਹਾ ਪ੍ਰਾਪਤ ਕੀਤਾ | ਰਾਮਗੜ੍ਹੀਆ ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਲਵੀਰ ਸਿੰਘ ਮੁੰਡੀਆਂ ਨੇ ਸਮਾਗਮ ਵਿਚ ਹਾਜ਼ਰੀ ਲਗਵਾਉਣ ਵਾਲੇ ਜਥਿਆਂ ਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੁਲਵੀਰ ਸਿੰਘ ਸੋਨੂੰ ਸਰਪ੍ਰਸਤ ਰਾਮਗੜ੍ਹੀਆ ਫੈਡਰੇਸ਼ਨ, ਵਿਕਰਮਜੀਤ ਸਿੰਘ ਜੁਗਨੂੰ, ਅੰਮਿ੍ਤਪਾਲ ਸਿੰਘ ਖੱਟੜਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਧਰਮਿੰਦਰ ਸਿੰਘ ਕੋਟਲੀ, ਜਗਦੇਵ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਸੰਗਤ ਸਿੰਘ ਭਾਮੀਆਂ, ਚਰਨਜੀਤ ਸਿੰਘ, ਸੁਰਿੰਦਰ ਸਿੰਘ ਰਸੂਲਪੁਰ, ਹਰਮੋਹਨ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਪਰਮਿੰਦਰ ਸਿੰਘ ਕੰਗ, ਬਿਕਰਮਜੀਤ ਸਿੰਘ ਸੋਹਨ ਪਾਲ, ਗੁਰਿੰਦਰ ਸਿੰਘ ਗੋਗੀ ਆਦਿ ਆਗੂਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਭੁਪਿੰਦਰ ਸਿੰਘ, ਜਗਦੀਪ ਸਿੰਘ, ਗੁਰਨਾਮ ਸਿੰਘ, ਅਮਰੀਕ ਸਿੰਘ ਡੱਫੂ, ਅਵਤਾਰ ਸਿੰਘ, ਹਰਜੀਤ ਸਿੰਘ ਸੱਲ, ਗੁਰਦੀਪ ਸਿੰਘ ਕਾਲਾ, ਹਰਵਿੰਦਰ ਸਿੰਘ ਕਲਸੀ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |