ਨੂਰਪੁਰ ਬੇਦੀ, 13 ਫਰਵਰੀ (ਹਰਦੀਪ ਸਿੰਘ ਢੀਂਡਸਾ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਇੰਟਰ ਹਾਊਸ ਕੁਇਜ਼ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ | ਇਸ ਦੌਰਾਨ ਵਿਦਿਆਰਥੀਆਂ ਦੀ ਬੁੱਧੀਮਤਾ, ਤਿਆਰੀ ਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ | ਮੁਕਾਬਲਾ ਗਿਆਨ ਤੇ ਟੀਮ ਵਰਕ ਦਾ ਸੁੰਦਰ ਮੇਲ ਬਣ ਕੇ ਸਾਹਮਣੇ ਆਇਆ | ਸਕੂਲ ਦੇ ਪੰਜ ਹਾਊਸਾਂ-ਵਾਯੂ ਹਾਊਸ, ਅਗਨੀ ਹਾਊਸ, ਗੋਰੀ ਹਾਊਸ, ਆਕਾਸ਼ ਹਾਊਸ ਅਤੇ ਪਿ੍ਥਵੀ ਹਾਊਸ-ਦੀ ਟੀਮਾਂ ਨੇ ਜੋਸ਼ ਨਾਲ ਭਾਗ ਲਿਆ | ਕੁਇਜ਼ ਵਿਚ ਜਨਰਲ ਨੋਲੇਜ, ਸਾਇੰਸ, ਮੈਥਮੈਟਿਕਸ, ਕਰੰਟ ਅਫੇਅਰਜ਼, ਖੇਡਾਂ ਤੇ ਲਾਜਿਕਲ ਰੀਜ਼ਨਿੰਗ ਵਰਗੇ ਵੱਖ-ਵੱਖ ਰਾਊਾਡ ਸ਼ਾਮਲ ਸਨ | ਫਾਈਨਲ ਰਾਊਾਡ ਦੌਰਾਨ ਅੰਕਾਂ ਦੀ ਦੌੜ ਕਾਫ਼ੀ ਰੋਮਾਂਚਕ ਰਹੀ | ਆਖਿਰਕਾਰ ਵਾਯੂ ਹਾਊਸ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ | ਅਗਨੀ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕਰ ਰਨਰਅਪ ਦਾ ਖਿਤਾਬ ਜਿੱਤਿਆ, ਜਦਕਿ ਆਕਾਸ਼ ਹਾਊਸ ਤੀਜੇ ਸਥਾਨ 'ਤੇ ਰਿਹਾ | ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਪਿ੍ੰਸੀਪਲ ਮੈਡਮ ਦੀਪਿਕਾ ਪੁਰੀ, ਮੈਡਮ ਅਨੂ ਕੌਸ਼ਲ ਅਤੇ ਮੈਡਮ ਸੁਰੇਖਾ ਰਾਣਾ ਸਮੇਤ ਸਮੂਹ ਅਧਿਆਪਕ ਸਟਾਫ਼ ਹਾਜ਼ਰ ਸੀ | ਪ੍ਰਬੰਧਕਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਬੌਧਿਕ ਮੁਕਾਬਲੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਅਖੀਰ 'ਚ ਜੇਤੂਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਵਿਨਾਸ਼ ਕੁਮਾਰ, ਅਮਨਦੀਪ ਕੌਰ, ਜੋਤੀ ਰਾਣਾ, ਸੰਜੀਵ ਕੁਮਾਰ, ਰਵਿੰਦਰ ਸਿੰਘ, ਸ਼ਿਵਾਨੀ ਪੁਰੀ, ਵਿਵੇਕ, ਕੰਚਨ ਸੈਣੀ, ਅਵਤਾਰ ਸਿੰਘ, ਨਵਜੋਤ ਕੌਰ, ਪੂਨਮ ਸੈਣੀ, ਪਿ੍ਅੰਕਾ, ਹੇਮ ਲਤਾ, ਪਿੰਕੀ ਖੇਪੜ, ਜੀਆ ਸ਼ਰਮਾ ਤੇ ਰੂਫ ਅਹਿਮਦ ਆਦਿ ਮੌਜੂਦ ਸਨ |