ਘਨੌਲੀ, 13 ਫਰਵਰੀ (ਜਸਵੀਰ ਸਿੰਘ ਸੈਣੀ)-ਸਪੋਰਟਸ ਕਲੱਬ ਘਨੌਲੀ ਵਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਪੰਜ ਰੋਜ਼ਾ ਫੁਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਅਹਿਮ ਮੁਕਾਬਲੇ ਹੋਏ, ਜਿਸ ਦੌਰਾਨ ਨੂੰ ਹੋ ਨੇ ਢੱਕੀ, ਮੱਦੋ ਮਾਜਰੇ ਨੇ ਘਨੌਲੇ ਨੂੰ , ਮਕੌੜੀ ਨੇ ਬੇਗਮਪੁਰਾ, ਲੋਦੀ ਮਾਜਰੇ ਨੇ ਦਬੁਰਜੀ, ਪਾਵਰ ਕਲੋਨੀ ਨੇ ਖਿਜਰਾਬਾਦ ਨੂੰ ਹਰਾ ਕੇ ਅਗਲੇ ਮੈਚਾਂ ਲਈ ਥਾਂ ਬਣਾਈ | ਅੱਜ ਦੇ ਹੋਏ ਮੈਚਾਂ ਦੌਰਾਨ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਉਨਾਂ ਨੇ ਨੌਜਵਾਨਾਂ ਨੂੰ ਪ੍ਰੇਮ ਭਾਵਨਾ ਨਾਲ ਖੇਡ ਖੇਡਣ ਦੀ ਨਸੀਹਤ ਦਿੱਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਪਾਲ ਸਿੰਘ ਰਾਜੂ, ਫਤਿਹ ਸਿੰਘ ਥਲੀ ਕਲਾ, ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਸਵਰਨਜੀਤ ਸਿੰਘ ਬੋਬੀ ਸਰਕਲ ਪ੍ਰਧਾਨ, ਅਜਮੇਰ ਸਿੰਘ ਬਿੱਕੋ ਸਰਕਲ ਪ੍ਰਧਾਨ, ਸੇਵਾ ਸਿੰਘ ਘਨੌਲੀ, ਪਰਮਜੀਤ ਸਿੰਘ ਮੱਕੜ ਕੋਰ ਕਮੇਟੀ ਮੈਂਬਰ, ਸੀਨੀਅਰ ਆਗੂ ਦਲਜੀਤ ਸਿੰਘ ਭੂੱਟੋ, ਫਤਿਹ ਸਿੰਘ, ਕਲੱਬ ਸਰਪਰਸ ਨਰਿੰਦਰ ਪਾਲ ਸਿੰਘ ਨਿੰਦੀ, ਸੀਨੀਅਰ ਆਗੂ ਸੁਖਵਿੰਦਰ ਸਿੰਘ ਬਿੰਟਾ, ਕਲੱਬ ਪ੍ਰਧਾਨ ਸਿਮਰਨਜੀਤ ਸਿੰਘ, ਆਪ ਆਗੂ ਜਗਤਾਰ ਸਿੰਘ, ਕੋਚ ਜਸਵਿੰਦਰ ਸਿੰਘ ਰਾਜੂ, ਪੰਚ ਨਰਿੰਦਰ ਸਿੰਘ ਰਾਜੂ, ਜਰਨੈਲ ਸਿੰਘ ਸੋਨੂ, ਬਲਜੀਤ ਸਿੰਘ ਮੋਂਟੀ, ਗੁਰਪ੍ਰੀਤ ਸਿੰਘ ਰਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |