08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਿੰਦਲੀ ਖੁਰਦ ਦੇ ਛੋਟੇ ਬੱਚੇ ਮਾਸਟਰ ਨਿਸਚਲ ਸ਼ਰਮਾ ਨੂੰ ਮਿਲਿਆ ਆਨਰੇਰੀ ਡਾਕਟਰੀ ਡਿਗਰੀ ਐਵਾਰਡ <br/>

ਅਜੀਤ ਡੈਸਕ 14-02-2026
ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਮਹਿੰਦਲੀ ਖੁਰਦ ਦੇ ਸਥਾਨਕ ਸਰਕਾਰਾਂ ਵਿਭਾਗ ਤੋਂ ਬਤੌਰ ਸੇਵਾਮੁਕਤ ਹੋਏ ਸੁਪਰਡੈਂਟ ਬ੍ਰਹਮਾ ਨੰਦ ਸ਼ਰਮਾ ਦੇ ਦੋਹਤੇ ਅਤੇ ਪੁਨਮ ਸ਼ਰਮਾ ਦੇ ਹੋਣਹਾਰ ਸਪੁੱਤਰ ਮਾਸਟਰ ਨਿਸ਼ਚਲ ਸ਼ਰਮਾ ਨੂੰ ਭਾਰਤ ਸਰਕਾਰ ਦੇ ਮਾਨਤਾ ਪ੍ਰਾਪਤ ਵਿਸ਼ਵ ਸੱਭਿਆਚਾਰ ਤੇ ਵਿੱਦਿਅਕ ਸੰਗਠਨ ਵਲੋਂ ਨਵੀਂ ਦਿੱਲੀ ਵਿਖੇ ਕਰਵਾਏ ਸਮਾਗਮ ਦੌਰਾਨ ਗਣਿਤ ਅਤੇ ਅਬੈਕਸ ਵਿਸ਼ੇ 'ਚ ਆਨਰੇਰੀ ਡਾਕਟਰੀ ਡਿਗਰੀ ਐਵਾਰਡ ਮਿਲਣ ਉਪਰੰਤ ਸਥਾਈ ਮੈਂਬਰਸ਼ਿਪ ਦੀ ਪ੍ਰਾਪਤੀ ਹੋਈ ਹੈ | ਇਹ ਐਵਾਰਡ ਬਾਲੀਵੁੱਡ ਦੇ ਨਾਮੀ ਅਦਾਕਾਰ ਗੁਲਸ਼ਨ ਗਰੌਵਰ ਵਲੋਂ ਦਿੱਤਾ ਗਿਆ | ਇਹ ਬੱਚਾ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਖੇ ਪਹਿਲੀ ਜਮਾਤ ਦਾ ਵਿਦਿਆਰਥੀ ਹੈ ਅਤੇ ਇਸ ਦੀ ਮਾਤਾ ਪੁਨਮ ਸ਼ਰਮਾ ਇਕ ਨਿੱਜੀ ਬੈਂਕ ਵਿਚ ਸਹਾਇਕ ਮੈਨੇਜਰ ਹੈ | ਸ਼ਰਮਾ ਨੇ ਕਿਹਾ ਕਿ ਬਹੁਤ ਮਾਣ ਦੀ ਗੱਲ ਹੈ ਕਿ ਉਨ੍ਹਾਂ ਦਾ ਬੱਚਾ ਐਨੀ ਛੋਟੀ ਉਮਰ 'ਚ ਗਣਿਤ ਅਤੇ ਅਬੈਕਸ਼ ਵਿਸ਼ੇ 'ਚ ਇਹ ਡਿਗਰੀ ਹਾਸਲ ਕੀਤੀ ਹੈ | ਜੋ ਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਇਸ ਪ੍ਰਾਪਤੀ ਤੋਂ ਬਾਅਦ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਐਡ. ਮਨੋਜ਼ ਸ਼ਰਮਾ, ਨੰਬਰਦਾਰ ਵਿਨੋਦ ਸ਼ਰਮਾ, ਰਕੇਸ਼ ਕੁਮਾਰ, ਵਿਸ਼ਨ ਦਾਸ, ਗੌਰਵ ਸ਼ਰਮਾ ਆਦਿ ਨੇ ਮੁਬਾਰਕਬਾਦ ਭੇਟ ਕੀਤੀ ਹੈ ਅਤੇ ਮਾਸਟਰ ਨਿਸ਼ਚਲ ਸ਼ਰਮਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ |

ਪਿਛਲੀ ਖ਼ਬਰ ਵਿਦਿਆਰਥਣਾਂ ਨੂੰ ਕਬਾੜ ਤੋਂ ਕਲਾਕਿ੍ਤੀਆਂ ਬਣਾਉਣ ਬਾਰੇ ਦੱਸਿਆ <br/> ਅਗਲੀ ਖ਼ਬਰ ਪਰਿਵਾਰ ਵਿਛੋੜਾ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।