08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਵਿਦਿਆਰਥਣਾਂ ਨੂੰ ਕਬਾੜ ਤੋਂ ਕਲਾਕਿ੍ਤੀਆਂ ਬਣਾਉਣ ਬਾਰੇ ਦੱਸਿਆ <br/>

ਅਜੀਤ ਡੈਸਕ 14-02-2026
ਨੰਗਲ, 13 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਤੋਖਗੜ੍ਹ 'ਚ ਇਕ ਸਮਾਗਮ ਦੌਰਾਨ ਇਲਾਕੇ ਦੇ ਪ੍ਰਸਿੱਧ ਕਲਾਕਾਰ ਅਜੈ ਕਪੂਰ ਸੁਦਾਮਾ ਨੇ ਵਿਦਿਆਰਥਣਾਂ ਨੂੰ ਕਬਾੜ ਤੋਂ ਕਲਾਕਿ੍ਤੀਆਂ ਬਣਾਉਣ ਬਾਰੇ ਦੱਸਿਆ | ਸ੍ਰੀ ਸੁਦਾਮਾ ਨੇ TਰੀਟੇਲU ਵਿਸ਼ੇ ਦੀਆਂ ਵਿਦਿਆਰਥਣਾਂ ਨੂੰ ਮੌਕੇ 'ਤੇ ਕਈ ਚੀਜ਼ਾਂ ਬਣਾ ਕੇ ਵੀ ਦਿਖਾਈਆਂ | ਚੇਤੇ ਰਹੇ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ 'ਚ ਕੰਮ ਕਰਦੇ ਸ੍ਰੀ ਸੁਦਾਮਾ ਕੋਰੋਨਾ ਕਹਿਰ ਦੌਰਾਨ ਚਾਣਚੱਕ ਚਰਚਾ 'ਚ ਆਏ ਸਨ, ਕਿਉਂਕਿ ਉਹ ਵੱਖ-ਵੱਖ ਥਾਵਾਂ ਤੋਂ ਕਚਰਾ ਇਕੱਤਰ ਕਰਕੇ ਘਰ ਲੈ ਆਉਂਦੇ ਸਨ | ਨੰਗਲ 'ਚ ਕਲਾਕਿ੍ਤੀਆਂ ਦੀ ਪ੍ਰਦਰਸ਼ਨੀ ਲਗਾ ਚੁੱਕੇ ਇਸ ਕਲਾਕਾਰ ਨੇ ਵਿਦਿਆਰਥਣਾਂ ਨੂੰ ਹੁਨਰਮੰਦ ਬਣਨ ਦੀ ਸਲਾਹ ਵੀ ਦਿੱਤੀ | ਇਸ ਮੌਕੇ ਪਿ੍ੰਸੀਪਲ ਮੈਡਮ ਕਵੀਤਾ, ਕੋਡੀਨੇਟਰ ਸੰਦੀਪ ਸੈਣੀ, ਨੇਹਾ ਤੇ ਨੀਤਿਨ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਮਹਿੰਦਲੀ ਖੁਰਦ ਦੇ ਛੋਟੇ ਬੱਚੇ ਮਾਸਟਰ ਨਿਸਚਲ ਸ਼ਰਮਾ ਨੂੰ ਮਿਲਿਆ ਆਨਰੇਰੀ ਡਾਕਟਰੀ ਡਿਗਰੀ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।