ਪੁਰਖਾਲੀ, 13 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਤੰਦਰੁਸਤ ਸਿਹਤ ਕੇਂਦਰ ਭੰਗਾਲਾ ਦੀ ਟੀਮ ਵਲੋਂ ਖਾਨਪੁਰ ਦੀ ਆਂਗਣਵਾੜੀ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਗਰਭਵਤੀ ਅÏਰਤਾਂ ਦਾ ਸਿਹਤ ਚੈੱਕਅਪ ਕੀਤਾ ਅਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਅÏਰਤਾਂ ਨੂੰ ਡੇਂਗੂ ਦੀ ਬਿਮਾਰੀ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ | ਇਸ ਮੌਕੇ ਅੱੈਸ. ਆਈ ਜਗਦੀਸ਼ ਸਿੰਘ ਅਤੇ ਏ. ਐੱਨ. ਐੱਮ. ਸਵਿਤਾ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਅਤੇ ਘਰਾਂ ਦੇ ਨੇੜੇ ਤੇੜੇ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਇਲਾਜ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਆਂਗਣਵਾੜੀ ਵਰਕਰ ਖੁਸ਼ਪ੍ਰੀਤ ਕੌਰ, ਆਸ਼ਾ ਵਰਕਰ ਕੁਲਵਿੰਦਰ ਕੌਰ ਤੇ ਪਿੰਡ ਦੀਆਂ ਹੋਰ ਅÏਰਤਾਂ ਹਾਜ਼ਰ ਸਨ |