ਕਾਹਨਪੁਰ ਖੂਹੀ, 17 ਫਰਵਰੀ (ਗੁਰਬੀਰ ਸਿੰਘ ਵਾਲੀਆ)-ਇਤਿਹਾਸਿਕ ਪ੍ਰਾਚੀਨ ਅਸਥਾਨ ਸਿੱਧ ਚਾਨਣ ਬਾਬਾ ਬਲੀ ਪਾਤਸ਼ਾਹ ਜੀ ਦੇ ਦਰਬਾਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਧੂਮਧਾਮ ਅਤੇ ਭਗਤੀ ਮਈ ਮਾਹੌਲ ਨਾਲ ਮੁਕੰਮਲ ਹੋ ਗਿਆ ਹੈ | ਦੂਰ-ਦੁਰਾਡੇ ਤੋਂ ਪਹੁੰਚੀਆਂ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਭਾਵ ਨਾਲ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ | ਸਮਾਗਮ ਦੀ ਅਗਵਾਈ ਬਾਬਾ ਅਜੈ ਬਾਬਾ ਵਿਜੈ ਵਲੋਂ ਕੀਤੀ ਗਈ | ਧਾਰਮਿਕ ਸਮਾਗਮ ਦਾ ਉਦਘਾਟਨ ਰਾਮਪੁਰ ਧਾਮ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਦਾਸ ਜੀ ਮਹਾਰਾਜ ਵਲੋਂ ਭੇਜੇ ਸੰਤ ਮਹਾਂਪੁਰਸ਼ਾਂ ਨੇ ਕੀਤਾ | ਇਸ ਮੌਕੇ ਮੁੱਖ ਸੇਵਾਦਾਰਾਂ ਵਲੋਂ ਇਲਾਕੇ ਅਤੇ ਸਮੂਹ ਮਨੁੱਖਤਾ ਦੀ ਭਲਾਈ ਲਈ ਵਿਸ਼ੇਸ਼ ਅਰਦਾਸ ਕੀਤੀ ਗਈ, ਜਿਸ ਉਪਰੰਤ ਸਮਾਗਮ ਦੀਆਂ ਰਸਮਾਂ ਸ਼ੁਰੂ ਹੋਈਆਂ | ਧਾਰਮਿਕ ਦਰਬਾਰ ਦੌਰਾਨ ਪ੍ਰਸਿੱਧ ਕੱਵਾਲ ਪਰਵੇਜ਼ ਆਲਮ ਨੇ ਆਪਣੀਆਂ ਰੂਹਾਨੀ ਕੱਵਾਲੀਆਂ ਨਾਲ ਮਾਹੌਲ ਨੂੰ ਇਬਾਦਤਮਈ ਬਣਾ ਦਿੱਤਾ ਤੇ ਸਰੋਤਿਆਂ ਨੂੰ ਮਗਨ ਕਰ ਦਿੱਤਾ | ਉਨ੍ਹਾਂ ਵਲੋਂ ਗਾਈਆਂ ਪੰਗਤੀਆਂ ਨੇ ਖ਼ਾਸ ਤੌਰ 'ਤੇ ਦਰਸ਼ਕਾਂ ਦੇ ਦਿਲ ਜਿੱਤ ਲਏ 'ਕਿਤੇ ਮਿਲ ਕੇ ਦੱਸਾਂਗੇ ਕੀ ਜੂਨ ਹੈ ਫੱਕਰਾ ਦੀ, ਤੇ 'ਨੀ ਤੂੰ ਫਕਰਾਂ ਨਾਲ ਜੋ ਕਰੀਆ ਬਦੀਆ, ਮੇਥੋਂ ਲਿਖ ਕੇ ਲੈ ਲੈ ਪਛਤਾਏਗੀ ਤੂੰ' ਅਸੀਂ ਸਿੱਧੇ ਸਾਧੇ ਹਾਂU ਵਿੰਗ ਵਲ ਨਹੀਂ ਆਉਂਦੇ ਨੇ ਕੱਵਾਲੀਆਂ ਨਾਲ ਸਮਾਂ ਬੰਨ ਕੇ ਰੱਖ ਦਿੱਤਾ | ਸੰਗਤਾਂ ਲਈ ਦੇਸੀ ਘਿਓ ਦੇ ਵਿਸ਼ਾਲ ਲੰਗਰਾਂ ਦੀ ਵਿਵਸਥਾ ਕੀਤੀ ਗਈ ਜਿੱਥੇ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਛਕਿਆ | ਇਸ ਮੌਕੇ ਪਹੁੰਚੀਆਂ ਹਸਤੀਆਂ ਦਾ ਸਨਮਾਨ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਆ | ਸਮਾਗਮ ਵਿਚ ਗੌਰਵ ਰਾਣਾ (ਕਨਵੀਨਰ, ਪੰਜਾਬ ਮੋਰਚਾ), ਕਮਲ ਕਿਸ਼ੋਰ ਰੋੜੂਵਾਣਾ, ਸੰਦੀਪ ਪਾਠਕ, ਡਾ. ਦਵਿੰਦਰ ਬਜਾੜ, ਹਰਮੇਸ਼ ਸਿੰਘ ਠੋਡਾ, ਗੁਰਚਰਨ ਸਿੰਘ ਪੋਸਵਾਲ, ਮਮਤਾ ਦੇਵੀ, ਲੇਖ ਰਾਮ, ਭਜਨ ਲਾਲ ਕਾਂਗੜ, ਡਾ. ਗੁਰਪਾਲ ਚੌਧਰੀ ਅਤੇ ਸੂਬੇਦਾਰ ਰੋਸ਼ਨ ਲਾਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾ ਕੇ ਸਮਾਗਮ ਦੀ ਰੌਣਕ ਵਧਾਈ | ਇਸ ਦੌਰਾਨ ਵੱਖ-ਵੱਖ ਗਾਇਕ ਪਾਰਟੀਆ ਜਿਨ੍ਹਾਂ ਵਿਚ ਹਰਮਨ ਜਰਮਨ ਨੇ ਆਪਣੀ ਬੇਹਤਰੀਨ ਕੱਵਾਲੀ ਦੌਰਾਨ, ਤੇਰੀ ਰਹਿਮਤ ਬਾਬਾ ਸਿੱਧ ਚਾਨਣ ਬਲੀ ਪਾਤਸ਼ਾਹ ਮਹਾਰਾਜ, ਤੇ ਇਸ਼ੂ ਨਕਾਲ ਐਂਡ ਪਾਰਟੀ ਨੇ ਨੀ ਮੈਂ ਛਮ ਛਮ ਨੱਚਾ ਮੇਰੇ ਖਵਾਜਾ ਘਰ ਆਏ ਦੀਆਂ ਕੱਵਾਲੀਆਂ ਨਾਲ ਖੂਬ ਵਾਹਵਾਹੀ ਖੱਟੀ | ਪ੍ਰਬੰਧਕਾਂ ਨੇ ਦੱਸਿਆ ਇਸੇ ਪ੍ਰਕਾਰ ਨਾਲ ਰਾਤ ਵੇਲੇ ਦਹਾਜੇ ਮੌਕੇ ਹੋਰ ਕਲਾਕਾਰਾਂ ਵਲੋਂ ਝਾਂਕੀਆਂ ਅਤੇ ਰੂਹਾਨੀ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ |