21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਹੀਂ ਰਹੇ ਸਾਬਕਾ ਮੈਨੇਜਰ ਡਾਲੀ ਦੀਵਾਨ, ਸਸਕਾਰ ਕੱਲ੍ਹ <br/>

ਅਜੀਤ ਡੈਸਕ 18-02-2026
ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬੜੀ ਸਰਕਾਰ ਦੇ ਵਸਨੀਕ ਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਵਿਖੇ ਸ਼ਾਖਾ ਮੈਨੇਜਰ ਦੇ ਤੌਰ 'ਤੇ ਸੇਵਾ ਮੁਕਤ ਹੋਏ ਜਗਜੀਤ ਕੁਮਾਰ ਉਰਫ਼ ਡਾਲੀ ਦੀਵਾਨ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਤੋਂ ਸੇਵਾ ਮੁਕਤ ਲੈਕਚਰਾਰ ਜਤਿੰਦਰ ਦੀਵਾਨ, ਰਮੇਸ਼ ਦੀਵਾਨ ਅਤੇ ਅਮਰਜੀਤ ਦੀਵਾਨ ਦੇ ਭਰਾਤਾ, ਜਦੋਂਕਿ ਸੀਨੀਅਰ ਪੱਤਰਕਾਰ ਰਾਜਪਾਲ ਆਗਰਾ ਦੇ ਕੁੜਮ ਸਨ | ਉਹ ਆਪਣੇ ਪਿੱਛੇ ਦੋ ਪੁੱਤਰਾਂ ਸੀ. ਏ. ਰੋਹਿਨ ਦੀਵਾਨ, ਕਾਰਤਿਕ ਦੀਵਾਨ ਅਤੇ ਇੱਕ ਪੁੱਤਰੀ ਆਂਚਲ ਆਂਗਰਾ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਉਨ੍ਹਾਂ ਦੇ ਜਵਾਈ ਚਿਰਾਗ ਆਂਗਰਾ ਨੇ ਦੱਸਿਆ ਕਿ ਡਾਲੀ ਦੀਵਾਨ ਦਾ ਦਾਹ ਸਸਕਾਰ 19 ਫਰਵਰੀ ਨੂੰ ਉਨ੍ਹਾਂ ਦੇ ਯੂ. ਕੇ. ਰਹਿੰਦੇ ਸਪੁੱਤਰ ਦੇ ਆਉਣ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਕੀਤਾ ਜਾਵੇਗਾ | ਇਸ ਮੌਕੇ ਭਾਜਪਾ ਆਗੂ ਮਹੰਤ ਲਛਮਣ ਦਾਸ, ਪਿ੍ੰਸੀਪਲ ਮੋਹਨ ਲਾਲ ਸ਼ਰਮਾ, ਮੁਨੀਸ਼ ਕੇਅਰਪਾਲ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਪੰਡਤ ਤਰਲੋਚਨ ਸ਼ਰਮਾ, ਕੇ.ਕੇ. ਬੇਦੀ, ਬਲਰਾਮ ਪਰਾਸ਼ਰ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਡਾ. ਆਤਮਾ ਸਿੰਘ ਰਾਣਾ, ਸਾਬਕਾ ਪ੍ਰਧਾਨ ਮੋਹਨ ਸਿੰਘ ਢਾਹੇ, ਆਤਮਾ ਸਿੰਘ ਘੱਟੀਵਾਲ, ਬਲਵੀਰ ਸਿੰਘ ਭੀਰੀ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸੀ.ਪੀ.ਐਮ. ਆਗੂ ਸੁਰਜੀਤ ਸਿੰਘ ਢੇਰ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਮੰਡਲ ਪ੍ਰਧਾਨ ਕਮਲਦੀਪ ਕੌਰ ਸੈਣੀ, ਜੈਮਲ ਸਿੰਘ ਭੜੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪਿ੍ਤਪਾਲ ਸਿੰਘ ਗੰਡਾ ਤੇ ਦੀਪਕ ਆਂਗਰਾ, ਆਪ ਦੇ ਸੀਨੀਅਰ ਆਗੂ ਜ਼ਸਵੀਰ ਸਿੰਘ ਅਰੋੜਾ, ਐਡ. ਰਵਿੰਦਰ ਸਿੰਘ ਰਤਨ, ਵਿਜੇ ਗਰਚਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਸੁਰਜੀਤ ਸਿੰਘ ਮਹਿਰੋਲੀ, ਸੁਰਿੰਦਰ ਸਿੰਘ ਮਟੌਰ, ਚੌਧਰੀ ਪਹੂ ਲਾਲ ਲਖੇੜ, ਭਾਜਪਾ ਦੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ, ਸੋਹਣ ਸਿੰਘ ਨਿੱਕੂਵਾਲ, ਰਣਜੀਤ ਕਾਲਾ, ਪ੍ਰੇਮ ਸਿੰਘ ਬਾਸੋਵਾਲ, ਠਾਕੁਰ ਜਰਨੈਲ ਸਿੰਘ, ਰਾਮ ਮੂਰਤੀ ਸ਼ਰਮਾ, ਪਿ੍ੰਸੀਪਲ ਰਕੇਸ਼ ਕੁਮਾਰ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |


ਪਿਛਲੀ ਖ਼ਬਰ ਭਾਕਿਯੂ (ਸਿੱਧੂਪੁਰ) ਵਲੋਂ ਅਮਰੀਕਾ-ਭਾਰਤ ਵਪਾਰਕ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਅਗਲੀ ਖ਼ਬਰ ਨੰਗਲ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਈ ਹੱਲ, ਸਥਾਨਕ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ- ਡਾ. ਸੰਜੀਵ ਗੌਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।