21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨੰਗਲ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਈ ਹੱਲ, ਸਥਾਨਕ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ- ਡਾ. ਸੰਜੀਵ ਗੌਤਮ <br/>

ਅਜੀਤ ਡੈਸਕ 18-02-2026
ਨੰਗਲ, 17 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸਥਿਤ ਗਊਸ਼ਾਲਾ ਨਾਲ ਜੁੜਿਆ 2006 ਤੋਂ ਲਟਕਦਾ ਆ ਰਿਹਾ ਕਾਨੂੰਨੀ ਮਾਮਲਾ ਅਦਾਲਤ ਵਲੋਂ ਰੱਦ ਹੋਣ ਨਾਲ ਸਮਾਜ ਲਈ ਵੱਡੀ ਖ਼ੁਸ਼ਖ਼ਬਰੀ ਬਣ ਕੇ ਸਾਹਮਣੇ ਆਇਆ ਹੈ | ਲੰਬੇ ਸਮੇਂ ਤੋਂ ਗਊਸ਼ਾਲਾ ਉੱਤੇ ਖ਼ਾਲੀ ਕਰਨ ਦੀ 'ਤਲਵਾਰ ਲਟਕ ਰਹੀ ਸੀ' ਅਤੇ ਕਈ ਵਾਰ ਵਿਭਾਗੀ ਤੌਰ 'ਤੇ ਕਬਜ਼ਾ ਲੈਣ ਦੇ ਆਦੇਸ਼ ਵੀ ਜਾਰੀ ਹੋ ਚੁੱਕੇ ਸਨ | ਇਸ ਕਾਰਨ ਗਊਸ਼ਾਲਾ ਦੀ ਵਿਕਾਸ ਲਗਪਗ ਦੋ ਦਹਾਕਿਆਂ ਤੋਂ ਲਟਕ ਰਿਹਾ ਸੀ | ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਤੇ ਚੇਅਰਮੈਨ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਤੇ ਗਊਸ਼ਾਲਾ ਪ੍ਰਬੰਧਕਾਂ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਤੇ ਗਊਸ਼ਾਲਾ ਪ੍ਰਬੰਧਕਾਂ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੂਰੀ ਟੀਮ ਨੇ ਦਿਨ-ਰਾਤ ਇੱਕ ਕਰਕੇ ਕਾਨੂੰਨੀ ਲੜਾਈ ਲੜੀ | ਇਸ ਵਿਚ ਵਕੀਲਾਂ ਦੀ ਟੀਮ ਵਲੋਂ ਮਜ਼ਬੂਤ ਪੈਰਵੀ ਕੀਤੀ ਗਈ, ਜਦਕਿ ਸਰਕਾਰੀ ਪੱਧਰ 'ਤੇ ਸੰਬੰਧਿਤ ਵਿਭਾਗਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਹੱਲ ਵੱਲ ਕਦਮ ਵਧਾਏ ਗਏ | ਵਿਭਾਗੀ ਸਹਿਯੋਗ ਨਾਲ ਜ਼ਮੀਨ ਮਾਮਲੇ 'ਚ ਆਈ ਰਾਹਤ ਨੇ ਅੰਤ ਵਿਚ ਕੇਸ ਨੂੰ ਡਿਸਮਿਸ ਕਰਵਾ ਦਿੱਤਾ | ਇਸ ਪੂਰੇ ਪ੍ਰਕਿਰਿਆ ਦੌਰਾਨ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ ਵਲੋਂ ਮਾਮਲੇ 'ਚ ਨਿੱਜੀ ਦਿਲਚਸਪੀ ਲੈ ਕੇ ਸਪਸ਼ਟ ਨਿਰਦੇਸ਼ ਦਿੱਤੇ ਗਏ ਕਿ ਗਊਸ਼ਾਲਾ ਨੂੰ ਕਿਸੇ ਵੀ ਹਾਲਤ ਵਿਚ ਖ਼ਾਲੀ ਨਾ ਕੀਤਾ ਜਾਵੇ | ਉਨ੍ਹਾਂ ਦੀ ਅਗਵਾਈ ਹੇਠ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕਾਨੂੰਨੀ ਅਤੇ ਪ੍ਰਸ਼ਾਸਕੀ ਪੱਧਰ 'ਤੇ ਰੁਕਾਵਟਾਂ ਦੂਰ ਕੀਤੀਆਂ ਗਈਆਂ | ਗਊਸ਼ਾਲਾ ਪ੍ਰਬੰਧਕਾਂ ਨੇ ਕਿਹਾ ਕਿ ਹੁਣ ਕਾਨੂੰਨੀ ਕਾਰਵਾਈ ਖ਼ਤਮ ਹੋਣ ਨਾਲ ਗਊ ਮਾਤਾ ਦੀ ਸੰਭਾਲ, ਬੇਸਹਾਰਾ ਅਤੇ ਬਿਮਾਰ ਗਊਆਂ ਦੀ ਸੇਵਾ, ਢਾਂਚਾ ਗਤ ਸੁਧਾਰ ਅਤੇ ਵਿਕਾਸ ਕਾਰਜ ਨਵੇਂ ਦਿ੍ਸ਼ਟੀਕੋਣ ਨਾਲ ਕੀਤੇ ਜਾਣਗੇ | ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਗਊ-ਸੇਵਾ ਨੂੰ ਸਾਂਝੀ ਜ਼ਿੰਮੇਵਾਰੀ ਸਮਝ ਕੇ ਅੱਗੇ ਆਉਣ | ਇਸ ਇਤਿਹਾਸਕ ਫ਼ੈਸਲੇ 'ਤੇ ਸਥਾਨਕ ਲੋਕਾਂ ਅਤੇ ਸਮਾਜਿਕ ਆਗੂਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਐਡਵੋਕੇਟ ਅਮਨ ਅਗਨੀ ਸੰਦਲ, ਸੁਮਿਤ ਅਗਨੀ ਸੰਦਲ, ਸਤੀਸ਼ ਚੋਪੜਾ, ਮੁਕੇਸ਼ ਵਰਮਾ, ਹਰਦੀਪ ਸਿੰਘ ਬੈਂਸ, ਮਨਜੋਤ ਰਾਣਾ, ਐਡਵੋਕੇਟ ਨਿਸ਼ਾਂਤ, ਨਰਿੰਦਰ ਨਿੰਦੀ, ਸਰਪੰਚ ਗੋਪਾਲ ਅਗਨੀਹੋਤਰੀ, ਸਰਪੰਚ ਗੁਵਿੰਦਰ ਸੇਖੋਂ, ਸਰਪੰਚ ਮੁਕੇਸ਼ ਕੁਮਾਰ, ਸਰਪੰਚ ਯਗੀਆ ਦੱਤ, ਸਰਪੰਚ ਤਿਲਕ ਰਾਜ, ਅਮਿਤ

ਪਿਛਲੀ ਖ਼ਬਰ ਨਹੀਂ ਰਹੇ ਸਾਬਕਾ ਮੈਨੇਜਰ ਡਾਲੀ ਦੀਵਾਨ, ਸਸਕਾਰ ਕੱਲ੍ਹ <br/> ਅਗਲੀ ਖ਼ਬਰ ਇਲਾਕੇ ਦੀ ਕਿਸੇ ਵੀ ਗਊਸ਼ਾਲਾ 'ਤੇ ਨਹੀਂ ਚੱਲੇਗਾ ਬੁਲਡੋਜ਼ਰ- ਡਾ: ਸੰਜੀਵ ਗੌਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।