ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-'ਭਗਵੰਤ ਸਿੰਘ ਮਾਨ ਅਤੇ ਹਰਜੋਤ ਸਿੰਘ ਬੈਂਸ ਤੋਂ ਵੱਡਾ ਗਊ ਭਗਤ ਹੋਰ ਕੋਈ ਨਹੀਂ ਹੈ, ਇਸ ਲਈ ਇਲਾਕੇ ਦੀ ਕਿਸੇ ਵੀ ਗਊਸ਼ਾਲਾ 'ਤੇ ਬੁਲਡੋਜ਼ਰ ਨਹੀਂ ਚੱਲੇਗਾ' ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਡਾ. ਸੰਜੀਵ ਗੌਤਮ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਪ੍ਰਗਟ ਕੀਤੇ | 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁੱਝ ਚਿਟਕਪੜੀਏ ਭੁੱਖ ਦੇ ਫੁੱਫੜ ਸਤਲੁਜ ਸਦਨ 'ਚ ਪਕੌੜੇ ਖਾ ਕੇ ਨਿੱਤ ਹੀ ਪੁੱਠੇ ਸਿੱਧੇ ਬਿਆਨ ਦੇ ਰਹੇ ਸਨ | ਦਿੱਲੀ ਦਾ ਕੋਈ ਕੇਂਦਰੀ ਮੰਤਰੀ ਨਾ ਤਾ ਇਨ੍ਹਾਂ ਦਾ ਕੋਈ ਕੰਮ ਕਰਦਾ ਅਤੇ ਨਾ ਹੀ ਸੁਣਦਾ ਹੈ | ਨੰਗਲ ਦੀ ਲੀਜ਼ ਸਮੱਸਿਆ ਇਨ੍ਹਾਂ ਨੇ ਹੀ ਪੈਦਾ ਕੀਤੀ ਹੈ ਕਿਉਂਕਿ ਇਹ ''ਬੁੱਕੇ ਭੇਟ ਫੋਟੋ'' ਅਤੇ ''ਫੇਸਬੁਕ'' ਤੱਕ ਹੀ ਸੀਮਿਤ ਹਨ | ਹਰਜੋਤ ਸਿੰਘ ਬੈਂਸ ਨੇ ਅੰਨ੍ਹਾ ਪੈਸਾ ਭੇਜ ਕੇ ਸਕੂਲਾਂ ਦੀ ਨੁਹਾਰ ਬਦਲੀ ਹੈ, ਪਰ ਇਹ ਚਿਟਕਪੜੀਏ ਸਿਰਫ ਗੱਲਾਂ ਦਾ ਕੜਾਹ ਨਹੀਂ ਬਣਾ ਰਹੇ ਹਨ |