21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਿਹਤ ਬੀਮਾ ਯੋਜਨਾ ਤਹਿਤ ਹਰੇਕ ਵਿਅਕਤੀ ਦਾ ਹੋ ਰਿਹਾ ਹੈ ਮੁਫ਼ਤ ਇਲਾਜ- ਬੱਲਾਂ

ਅਜੀਤ ਡੈਸਕ 18-02-2026

ਮੋਰਿੰਡਾ, 17 ਫ਼ਰਵਰੀ (ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਣ ਨਾਲ ਹੁਣ ਪੰਜਾਬ ਵਿਚ ਕੋਈ ਵੀ ਵਿਅਕਤੀ ਇਲਾਜ ਪਖੋਂ ਨਹੀਂ ਜਾਵੇਗਾ, ਇਹ ਵਿਚਾਰ ਸੀਨੀਅਰ 'ਆਪ' ਆਗੂ ਪ੍ਰੋ. ਬੀਰਦਵਿੰਦਰ ਸਿੰਘ ਬੱਲਾਂ ਨੇ ਪਿੰਡ ਸਰਹਾਣਾ ਵਿਖੇ ਸਿਹਤ ਬੀਮਾ ਕਾਰਡ ਬਣਾਉਣ ਲਈ ਲਗਾਏ ਕੈਂਪ ਦਾ ਜਾਇਜ਼ਾ ਲੈਣ ਸਮੇਂ ਪੇਸ਼ ਕੀਤੇ | ਬੀਰਦਵਿੰਦਰ ਬੱਲਾਂ ਨੇ ਕਿਹਾ ਕਿ ਆਪ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦੇ ਚਾਰ ਸਾਲ ਵਿਚ ਹੀ ਪੂਰੇ ਕਰ ਦਿੱਤੇ ਜੋ ਇੱਕ ਅੱਧਾ ਵਾਅਦਾ ਰਹਿੰਦਾ ਵੀ ਹੈ ਉਹ ਜਲਦ ਹੀ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੌਰਾਨ ਕੀਤੇ ਕੰਮਾਂ ਦੇ ਆਧਾਰ 'ਤੇ 2027 ਵਿਚ ਮੁੜ ਸਰਕਾਰ ਬਣਾਵੇਗੀ | ਇਸ ਮੌਕੇ ਉਨ੍ਹਾਂ ਨੇ ਕੈਂਪ ਦੌਰਾਨ ਲੋਕਾਂ ਦੇ ਬਣਾਏ ਕਾਰਡਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਦਾ ਕਾਰਡ ਬਿਨਾਂ ਕਿਸੇ ਭੇਦ ਭਾਵ ਤੋਂ ਬਣਾਇਆ ਜਾਵੇਗਾ | ਇਸ ਮੌਕੇ ਵਿਵੇਕ ਸ਼ਰਮਾ ਕੋਆਰਡੀਨੇਟਰ, ਪਰਦੀਪ ਸਿੰਘ ਰੁੜਕੀ ਹੀਰਾਂ, ਕੈਂਪ ਟੀਮ ਮੈਂਬਰ ਇੰਦਰਜੀਤ ਸਿੰਘ, ਭਵਨਦੀਪ ਸਿੰਘ, ਰੀਟਾ ਰਾਣੀ ਅਤੇ ਸੁਰਿੰਦਰ ਸਿੰਘ ਤੋ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਇਲਾਕੇ ਦੀ ਕਿਸੇ ਵੀ ਗਊਸ਼ਾਲਾ 'ਤੇ ਨਹੀਂ ਚੱਲੇਗਾ ਬੁਲਡੋਜ਼ਰ- ਡਾ: ਸੰਜੀਵ ਗੌਤਮ <br/> ਅਗਲੀ ਖ਼ਬਰ ਖ਼ੂਨਦਾਨ ਕੈਂਪ 20 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।