28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਦੂਨ ਗੁੱਜਰ ਵੈੱਲਫੇਅਰ ਸਭਾ ਦੀ ਪਿੰਡ ਮਾਣਕੂਮਾਜਰਾ ਵਿਖੇ ਹੋਈ ਅਹਿਮ ਮੀਟਿੰਗ

ਅਜੀਤ ਡੈਸਕ 20-02-2026
ਨੂਰਪੁਰ ਬੇਦੀ, 19 ਫਰਵਰੀ (ਵਿੰਦਰਪਾਲ ਝਾਂਡੀਆਂ)-ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ ਪਿੰਡ ਮਾਣਕੂਮਾਜਰਾ ਵਿਖੇ ਸਥਿਤ ਡਾਕਟਰ ਵਿਜੇ ਚੌਧਰੀ ਦੇ ਚੌਧਰੀ ਹਸਪਤਾਲ ਵਿਖੇ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ ਦੀ ਰਹਿਨੁਮਾਈ ਹੇਠ ਹੋਈ ਹੈ | ਮੀਟਿੰਗ ਦੌਰਾਨ ਹਾਜ਼ਰ ਹੋਏ ਸਭਾ ਦੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਗੁੱਜਰ ਸਮਾਜ ਦੇ ਦੂਣੀ ਇਲਾਕੇ 'ਚ ਲੜਕੇ ਪਰਿਵਾਰਾਂ ਵਲੋਂ ਬਿਨਾਂ ਦਾਜ ਦਹੇਜ ਅਤੇ ਬਿਨਾਂ ਗਹਿਣੇ ਪਵਾਏ ਹੋਏ ਵਿਆਹਾਂ ਦੀ ਭਰਵੀਂ ਸ਼ਲਾਘਾ ਕੀਤੀ | ਉਨਾਂ ਕਿਹਾ ਇਸ ਨਾਲ ਲੜਕੀ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ | ਇਸ ਵਧੀਆ ਸੋਚ ਅਤੇ ਪਿਰਤ ਤੇ ਤਸੱਲੀ ਪ੍ਰਗਟ ਕੀਤੀ ਗਈ | ਸਭਾ ਦੇ ਆਗੂਆਂ ਨੇ ਸਮਾਜ ਦੇ ਲੋਕਾਂ ਦੀ ਵਧੀਆ ਸੋਚ ਤੇ ਪਿਰਤ ਨੂੰ ਅਪਨਾਉਣ ਲਈ ਦੂਨ ਗੁੱਜਰ ਵੈੱਲਫੇਅਰ ਸਭਾ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ | ਇੱਥੇ ਦੱਸਦੀਏ ਕਿ ਉਕਤ ਸਭਾ ਵਲੋਂ ਪਿਛਲੇ ਅਨੇਕਾਂ ਸਾਲਾਂ ਤੋ ਇਸ ਪਿਰਤ ਨੂੰ ਅਪਨਾਉਣ ਲਈ ਪਿੰਡ ਪਿੰਡ ਜਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਸੀ, ਲੇਕਿਨ ਹੁਣ ਸਭਾ ਦੀ ਇਸ ਮੁਹਿੰਮ ਨੂੰ ਬੂਰ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਬਿਨਾ ਦਾਜ ਅਤੇ ਗਹਿਣਿਆਂ ਦੇ ਲੈਣ ਦੇਣ ਤੋਂ ਬਿਨਾਂ ਹੋਏ ਵਿਆਹ, ਨਵੀਂ ਪੀੜੀ ਨੂੰ ਬਹੁਤ ਚੰਗੀ ਸੇਧ ਮਿਲੀ ਹੈ | ਇਸ ਚੰਗੀ ਸੇਧ ਦਾ ਪ੍ਰਭਾਵਸ਼ਾਲੀ ਪ੍ਰਭਾਵ ਦੂਣੀ ਇਲਾਕੇ ਦੇ ਨਾਲ ਨਾਲ ਇਸ ਨਾਲ ਲਗਦੇ ਕੰਢੀ ਅਤੇ ਚੰਗਰ ਇਲਾਕੇ ਵਿਚ ਵੀ ਪਿਆ ਹੈ | ਉਨਾਂ ਦੱਸਿਆ ਕਿ ਬਿਨਾ ਦਾਜ ਦਹੇਜ ਬਿਨਾਂ ਗਹਿਣੇ ਪਵਾਏ ਵਿਆਹ ਕਰਨ ਵਾਲੇ ਪਰਿਵਾਰਾਂ ਦਾ ਸਭਾ ਵਲੋ ਦਿੱਲੋ ਧੰਨਵਾਦ ਕੀਤਾ ਹੈ, ਅਤੇ ਇਹ ਵੀ ਆਸ ਵੀ ਰੱਖਦੀ ਹੈ, ਕਿ ਇਸਦਾ ਭਵਿੱਖ, 'ਚ ਹੋਰ ਵਾਧਾ ਹੋਵੇਗਾ, ਨਾਲ ਹੀ ਸਭਾ ਦੇ ਆਗੂਆਂ ਨੇ ਕਿਹਾ ਕਿ ਸਭਾ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਉਨਾਂ ਦੇ ਘਰ ਜਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ 'ਤੇ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ, ਚੇਅਰਮੈਨ ਬਾਬੂ ਕਸ਼ਮੀਰੀ ਲਾਲ ਹਰੀਪੁਰ, ਮੀਤ ਪ੍ਰਧਾਨ ਡਾਕਟਰ ਵਿਜੇ ਚੌਧਰੀ ਰੂੜੇਵਾਲ, ਖ਼ਜ਼ਾਨਚੀ ਮਹਿੰਦਰ ਲਾਲ ਕੋਹਲੀ, ਸੰਸਥਾਪਕ ਮੈਂਬਰ ਸੁਭਾਸ਼ ਰਾਮਪੁਰ ਅਤੇ ਸੋਹਣ ਲਾਲ ਚੇਚੀ ਕਰਤਾਰਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਬਿਨਾਂ ਦਾਜ ਦਹੇਜ ਤੇ ਬਿਨਾਂ ਗਹਿਣੇ ਪਵਾਏ ਵਿਆਹ ਕਰਨ ਵਾਲੇ ਪਰਿਵਾਰਾਂ ਦੀ ਕੀਤੀ ਭਰਵੀਂ ਸ਼ਲਾਘਾ ਦੂਨ ਗੁੱਜਰ ਵੈੱਲਫੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।